ਅਮਰੀਕਾ ‘ਚ ਦੱਖਣ ਤੇ ਮੱਧ ਏਸ਼ਿਆਈ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਵਜੋਂ ਪੌਲ ਕਪੂਰ ਦੀ ਨਿਯੁਕਤੀ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਭਾਰਤੀ ਮੂਲ ਦੇ ਲੇਖਕ ਅਤੇ ਸੁਰੱਖਿਆ ਮਾਹਿਰ ਪੌਲ ਕਪੂਰ ਨੇ ਅਮਰੀਕੀ ਵਿਦੇਸ਼ ਵਿਭਾਗ ਵਿੱਚ ਦੱਖਣ ਤੇ ਮੱਧ ਏਸ਼ਿਆਈ ਮਾਮਲਿਆਂ ਦੇ ਬਿਊਰੋ ਦੇ ਉਪ ਵਿਦੇਸ਼ ਮੰਤਰੀ ਵਜੋਂ ਅਧਿਕਾਰਤ ਤੌਰ ’ਤੇ ਹਲਫ਼ ਲੈ ਲਿਆ ਹੈ। ਉਪ ਵਿਦੇਸ਼ ਮੰਤਰੀ ਵਜੋਂ ਕਪੂਰ ਭਾਰਤ, ਨੇਪਾਲ, ਪਾਕਿਸਤਾਨ, ਕਜ਼ਾਖ਼ਸਤਾਨ, ਮਾਲਦੀਵ, ਤਾਜਿਕਿਸਤਾਨ, ਤੁਰਕਮਿਨਸਤਾਨ ਅਤੇ ਉਜ਼ਬੇਕਿਸਤਾਨ ਵਿੱਚ ਅਮਰੀਕਾ ਦੀ ਕੂਟਨੀਤਕ ਰੁਝੇਵਿਆਂ ਤੇ ਰਣਨੀਤਕ ਭਾਈਵਾਲੀ ਨਾਲ ਜੁੜੇ ਮਾਮਲੇ ਦੇਖਣਗੇ। ਉਹ ਡੋਲਨਡ ਲੂ ਦੀ ਜਗ੍ਹਾ ਲੈਣਗੇ, ਜੋ 2021 ਤੋਂ ਇਸ ਅਹੁਦੇ ’ਤੇ ਤਾਇਨਾਤ ਸਨ। ਪੌਲ ਕਪੂਰ ਦਾ ਜਨਮ ਨਵੀਂ ਦਿੱਲੀ ਵਿੱਚ ਭਾਰਤੀ ਪਿਤਾ ਅਤੇ ਅਮਰੀਕੀ ਮਾਂ ਦੇ ਘਰ ਹੋਇਆ ਸੀ। ਉਨ੍ਹਾਂ ਨੇ ਅਮਰੀਕੀ ਜਲ ਸੈਨਾ ਦੇ ਪੋਸਟ ਗ੍ਰੈਜੂਏਟ ਸਕੂਲ ਵਿੱਚ ਕੌਮੀ ਸੁਰੱਖਿਆ ਮਾਮਲਿਆਂ ਦੇ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਕੰਮ ਕੀਤਾ ਹੋਇਆ ਹੈ।

Read News Paper

Related articles

spot_img

Recent articles

spot_img