ਯੂਰੋਪੀਅਨ ਕਮਿਸ਼ਨ ਦੀ ਮੁਖੀ ਵੱਲੋਂ ਈ.ਯੂ-ਭਾਰਤ ਸਮਝੌਤੇ ਸਬੰਧੀ ਵੱਡਾ ਬਿਆਨ

Published:

Rate this post

ਦਾਵੋਸ/ਪੰਜਾਬ ਪੋਸਟ

ਯੂਰਪੀ ਮਹਾਂਦੀਪ ਦੇ ਦੇਸ਼ਾਂ ‘ਤੇ ਅਧਾਰਤ ਯੂਰੋਪੀਅਨ ਕਮਿਸ਼ਨ ਦੀ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕਿਹਾ ਕਿ ਭਾਰਤ ਅਤੇ ਯੂਰੋਪੀਅਨ ਯੂਨੀਅਨ ਅਜਿਹੇ ਇਤਿਹਾਸਕ ਵਪਾਰਕ ਸਮਝੌਤੇ ਦੇ ਮੁਕਾਮ ’ਤੇ ਹਨ, ਜੋ ਕਿ ਦੋ ਅਰਬ ਲੋਕਾਂ ਦੀ ਇੱਕ ਵਿਸ਼ਾਲ ਮੰਡੀ ਤਿਆਰ ਕਰੇਗਾ। ਇਹ ਮੰਡੀ ਆਲਮੀ ਵਿਕਾਸ ਦਰ ਦੇ ਲਗਪਗ ਚੌਥੇ ਹਿੱਸੇ ਦੇ ਬਰਾਬਰ ਹੋਵੇਗੀ। ਆਪਣੇ ਭਾਰਤ ਦੌਰੇ ਤੋਂ ਕੁਝ ਦਿਨ ਪਹਿਲਾਂ ਦਾਵੋਸ ਵਿੱਚ ਵਿਸ਼ਵ ਆਰਥਿਕ ਮੰਚ ਨੂੰ ਸੰਬੋਧਨ ਕਰਦਿਆਂ ਲੇਅਨ ਨੇ ਮੌਜੂਦਾ ਭੂ-ਸਿਆਸੀ ਝਟਕਿਆਂ ਅਤੇ 27 ਦੇਸ਼ਾਂ ਦੇ ਸਮੂਹ ਯੂਰੋਪੀਅਨ ਯੂਨੀਅਨ ਵੱਲੋਂ ਦਿੱਤੇ ਜਾ ਰਹੇ ਜਵਾਬ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ, ‘‘ਇਹ ਮੌਕਾ ਸੰਭਾਲਣ ਅਤੇ ਇੱਕ ਨਵਾਂ ਸੁਤੰਤਰ ਯੂਰੋਪ ਬਣਾਉਣ ਦਾ ਸਮਾਂ ਹੈ।’’ ਜ਼ਿਕਰਯੋਗ ਹੈ ਕਿ ਯੂਰੋਪੀਅਨ ਕੌਂਸਲ ਦੇ ਪ੍ਰਧਾਨ ਅੰਤੋਨੀਓ ਕੋਸਟਾ ਅਤੇ ਉਰਸੁਲਾ ਵਾਨ ਡੇਰ ਲੇਅਨ 25 ਤੋਂ 27 ਜਨਵਰੀ ਤੱਕ ਭਾਰਤ ਦੌਰੇ ’ਤੇ ਆ ਰਹੇ ਹਨ। ਉਹ ਭਾਰਤ ਦੇ ਗਣਤੰਤਰ ਦਿਵਸ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿਖਰ ਵਾਰਤਾ ਵੀ ਕਰਨਗੇ। ਇਸ ਉਪਰੰਤ 27 ਜਨਵਰੀ ਨੂੰ ਭਾਰਤ-ਯੂਰੋਪੀਅਨ ਯੂਨੀਅਨ ਸੰਮੇਲਨ ਦੌਰਾਨ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਮੁਕਤ ਵਪਾਰ ਸਮਝੌਤਾ (ਐੱਫ.ਟੀ.ਏ) ਮੁਕੰਮਲ ਹੋਣ ਦਾ ਐਲਾਨ ਕੀਤੇ ਜਾਣ ਦੀ ਆਸ ਹੈ।

Read News Paper

Related articles

spot_img

Recent articles

spot_img