ਭਾਰਤ ’ਚ ਅਮਰੀਕਾ ਦੇ ਨਵੇਂ ਰਾਜਦੂਤ ਸਰਜੀਓ ਗੋਰ ਨੇ ਅਮਰੀਕਾ ਲਈ ਭਾਰਤ ਦੀ ਇੱਕ ਵੱਡੀ ਅਹਿਮੀਅਤ ਦੱਸੀ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ

ਭਾਰਤ-ਅਮਰੀਕਾ ਦੁਵੱਲੇ ਸਬੰਧ ਮੁੜ ਮਜ਼ਬੂਤ ਕਰਨ ਦਾ ਸੰਕੇਤ ਦਿੰਦਿਆਂ ਭਾਰਤ ’ਚ ਅਮਰੀਕਾ ਦੇ ਨਵੇਂ ਰਾਜਦੂਤ ਸਰਜੀਓ ਗੋਰ ਨੇ ਕਿਹਾ ਹੈ ਕਿ ਅਮਰੀਕਾ ਲਈ ਭਾਰਤ ਜਿੰਨਾ ਜ਼ਰੂਰੀ ਕੋਈ ਹੋਰ ਦੇਸ਼ ਨਹੀਂ ਹੈ ਅਤੇ ਦੋਵਾਂ ਧਿਰਾਂ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਸਰਗਰਮੀ ਨਾਲ ਗੱਲਬਾਤ ਕਰ ਰਹੀਆਂ ਹਨ। ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤ ਲਈ ਅਹਿਮ ਖਣਿਜਾਂ ਅਤੇ ਏ.ਆਈ ’ਤੇ ਅਮਰੀਕੀ ਲੀਡਰਸ਼ਿਪ ਵਾਲੇ ਰਣਨੀਤਕ ਗੱਠਜੋੜ ‘ਪੈਕਸ ਸਿਲਿਕਾ’ ’ਚ ਸ਼ਾਮਲ ਹੋਣ ਦੇ ਸੱਦੇ ਦਾ ਵੀ ਐਲਾਨ ਕੀਤਾ। ਅਹੁਦਾ ਸੰਭਾਲਣ ਤੋਂ ਕੁਝ ਹੀ ਘੰਟਿਆਂ ਬਾਅਦ ਗੋਰ ਵੱਲੋਂ ਦਿੱਤੇ ਗਏ ਇਨ੍ਹਾਂ ਬਿਆਨਾਂ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਅਜਿਹੇ ਸਮੇਂ ਸਕਾਰਾਤਮਕ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ ਜਦੋਂ ਉਨਾਂ ਨੇ ਹਾਲ ਹੀ ਦੇ ਮਹੀਨਿਆਂ ’ਚ ਟੈਰਿਫ ਤੇ ਐੱਚ-1ਬੀ ਵੀਜ਼ਾ ਨੂੰ ਲੈ ਕੇ ਭਾਰਤ ’ਤੇ ਦਬਾਅ ਵਧਾ ਦਿੱਤਾ ਹੈ। ਅਮਰੀਕੀ ਦੂਤਾਵਾਸ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਗੋਰ ਨੇ ਕਿਹਾ, ‘‘ਭਾਰਤ ਤੋਂ ਵੱਧ ਅਹਿਮ ਕੋਈ ਭਾਈਵਾਲ ਨਹੀਂ ਹੈ। ਆਉਣ ਵਾਲੇ ਮਹੀਨਿਆਂ ਤੇ ਸਾਲਾਂ ’ਚ ਰਾਜਦੂਤ ਵਜੋਂ ਮੇਰਾ ਟੀਚਾ ਬਹੁਤ ਹੀ ਵੱਕਾਰੀ ਏਜੰਡੇ ਨੂੰ ਅੱਗੇ ਵਧਾਉਣਾ ਹੈ। ਅਸੀਂ ਇਸ ਨੂੰ ਸੱਚੇ ਰਣਨੀਤਕ ਭਾਈਵਾਲਾਂ ਵਜੋਂ ਕਰਾਂਗੇ ਜਿੱਥੇ ਦੋਵੇਂ ਧਿਰਾਂ ਆਪਣੀ ਤਾਕਤ, ਸਨਮਾਨ ਤੇ ਲੀਡਰਸ਼ਿਪ ਨਾਲ ਅੱਗੇ ਆਉਣਗੀਆਂ।’’

Read News Paper

Related articles

spot_img

Recent articles

spot_img