ਵੈਟਿਕਨ ਸਿਟੀ/ਪੰਜਾਬ ਪੋਸਟ
ਰੋਮਨ ਕੈਥੋਲਿਕ ਚਰਚ ਦੇ ਪਹਿਲੇ ਲਾਤੀਨੀ ਅਮਰੀਕੀ ਨੇਤਾ ਪੋਪ ਫਰਾਂਸਿਸ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਵੈਟੀਕਨ ਨੇ ਅੱਜ ਜਾਰੀ ਕੀਤੇ ਇੱਕ ਵੀਡੀਓ ਬਿਆਨ ਰਾਹੀਂ ਸਾਂਝੀ ਕੀਤੀ ਹੈ। ਉਹ 88 ਸਾਲਾਂ ਦੇ ਸਨ ਅਤੇ ਹਾਲ ਹੀ ਵਿਚ ਦੋਹਰੇ ਨਮੂਨੀਆ ਦੇ ਗੰਭੀਰ ਦੌਰੇ ਤੋਂ ਠੀਕ ਹੋਏ ਸਨ। ਵੈਟੀਕਨ ਦੇ ਅਨੁਸਾਰ, ਪੋਪ ਨੇ ਅੱਜ ਸਥਾਨਕ ਸਮੇਂ ਅਨੁਸਾਰ ਸਵੇਰੇ 7:35 ਵਜੇ ਆਖ਼ਰੀ ਸਾਹ ਲਏ। ਉਨ੍ਹਾਂ ਨੂੰ 14 ਫ਼ਰਵਰੀ ਨੂੰ ਰੋਮ ਦੇ ਜੈਮੈਲੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਹ ਨਮੂਨੀਆ ਅਤੇ ਅਨੀਮੀਆ ਦਾ ਵੀ ਇਲਾਜ ਕਰਵਾ ਰਹੇ ਸਨ। ਫੇਫੜਿਆਂ ਦੀ ਇਨਫੈਕਸ਼ਨ ਕਾਰਨ ਉਹ 5 ਹਫ਼ਤਿਆਂ ਲਈ ਹਸਪਤਾਲ ਵਿੱਚ ਭਰਤੀ ਸਨ। ਇਲਾਜ ਦੌਰਾਨ, ਕੈਥੋਲਿਕ ਚਰਚ ਦੇ ਮੁੱਖ ਦਫ਼ਤਰ ਵੈਟੀਕਨ ਨੇ ਕਿਹਾ ਸੀ ਕਿ ਪੋਪ ਦੀ ਖੂਨ ਦੀ ਜਾਂਚ ਰਿਪੋਰਟ ਵਿੱਚ ਗੁਰਦੇ ਫੇਲ੍ਹ ਹੋਣ ਦੇ ਲੱਛਣ ਦਿਖਾਈ ਦਿੱਤੇ। ਇਸ ਤੋਂ ਇਲਾਵਾ, ਪਲੇਟਲੈਟਸ ਦੀ ਕਮੀ ਦਾ ਵੀ ਪਤਾ ਲੱਗਿਆ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ।







