ਹਸਪਤਾਲ ਦਾਖਲ ਹੋਏ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਨੂੰ ਇਲਾਜ ਉਪਰੰਤ ਮਿਲੀ ਛੁੱਟੀ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਨੂੰ ਬੁਖਾਰ ਹੋਣ ਮਗਰੋਂ ਵਾਸ਼ਿੰਗਟਨ ਸਥਿਤ ਜੌਰਜਟਾਊਨ ਯੂਨੀਵਰਸਿਟੀ ਮੈਡੀਕਲ ਸੈਂਟਰ ’ਚ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਹੁਣ ਇਲਾਜ ਉਪਰੰਤ ਉਨਾਂ ਨੂੰ ਛੁੱਟੀ ਮਿਲ ਗਈ ਹੈ। ਬਿੱਲ ਕਲਿੰਟਨ ਦੇ ਅਧਿਕਾਰਤ ਬੁਲਾਰੇ ਐਂਜਿਲ ਯੂਰੇਨਾ ਨੇ ਬਿਆਨ ’ਚ ਕਿਹਾ ਕਿ ਉਨ੍ਹਾਂ ਨੂੰ ਸ਼ਾਮ ਨੂੰ ਜਾਂਚ ਤੇ ਨਿਗਰਾਨੀ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਯੂਰੇਨ ਅਨੁਸਾਰ, ‘ਉਹ ਠੀਕ ਹਨ ਅਤੇ ਆਪਣੀ ਬਿਹਤਰ ਦੇਖਭਾਲ ਤੋਂ ਖੁਸ਼ ਹਨ।’ ਜਨਵਰੀ 1993 ਤੋਂ ਜਨਵਰੀ 2001 ਤੱਕ ਅਮਰੀਕਾ ਦੇ ਦੋ ਵਾਰ ਰਾਸ਼ਟਰਪਤੀ ਰਹੇ ਕਲਿੰਟਨ ਨੇ ਨਵੰਬਰ ’ਚ ਹੋਈਆਂ ਰਾਸ਼ਟਰਪਤੀ ਚੋਣਾਂ ’ਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਲਈ ਪ੍ਰਚਾਰ ਕੀਤਾ ਸੀ। ਵ੍ਹਾਈਟ ਹਾਊਸ ਛੱਡਣ ਤੋਂ ਕੁਝ ਸਾਲਾਂ ਬਾਅਦ ਉਨ੍ਹਾਂ ਨੂੰ ਕੁੱਝ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਚੁੱਕਾ ਹੈ।

Read News Paper

Related articles

spot_img

Recent articles

spot_img