ਮਾਸਕੋ/ਪੰਜਾਬ ਪੋਸਟ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਵਿੱਚ ਰਹਿ ਰਹੇ ਯੂਕਰੇਨੀਅਨਾਂ ਨੂੰ ਇਕ ਹੋਰ ਅਲਟੀਮੇਟਮ ਦਿੱਤਾ ਹੈ, ਉਨ੍ਹਾਂ ਨੇ ਯੂਕਰੇਨੀ ਨਾਗਰਿਕਾਂ ਨੂੰ 10 ਸਤੰਬਰ ਤੱਕ ਅਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਕਾਨੂੰਨੀ ਬਣਾਉਣ ਜਾਂ ਰੂਸ ਛੱਡਣ ਦਾ ਹੁਕਮ ਦਿੱਤਾ ਹੈ। ਰਾਸ਼ਟਰਪਤੀ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਓਥੋਂ ਦੇ ਮੀਡੀਆ ਅਦਾਰਿਆਂ ਵੱਲੋਂ ਜਾਰੀ ਕੀਤੀ ਗਈ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ “ਰੂਸ ਵਿਚ ਰਹਿਣ ਵਾਲੇ ਜਾਂ ਰਹਿਣ ਦਾ ਕਾਨੂੰਨੀ ਆਧਾਰ ਨਾ ਹੋਣ ਵਾਲੇ ਯੂਕਰੇਨੀਅਨਾਂ ਨੂੰ 10 ਸਤੰਬਰ ਦੇ ਅੰਦਰ-ਅੰਦਰ ਰੂਸ ਛੱਡਣਾ ਪਵੇਗਾ ਜਾਂ ਨਾਗਰਿਕਤਾ ਪ੍ਰਾਪਤ ਕਰਨੀ ਪਵੇਗੀ”।