ਕਤਰ ਨੇ ਆਪਣੇ ਐਲ.ਐਨ.ਜੀ ਪਲਾਂਟਾਂ ‘ਤੇ ਹੋਏ ਹਮਲਿਆਂ ਤੋਂ ਬਾਅਦ ਗੈਸ ਉਤਪਾਦਨ ਬੰਦ ਕੀਤਾ

Published:

Rate this post

ਦੋਹਾ/ਪੰਜਾਬ ਪੋਸਟ
ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦਰਮਿਆਨ ਕਤਰ ਨੇ ਆਪਣੇ ਐਲ.ਐਨ.ਜੀ ਪਲਾਂਟਾਂ ‘ਤੇ ਹੋਏ ਹਮਲਿਆਂ ਤੋਂ ਬਾਅਦ ਗੈਸ ਦਾ ਉਤਪਾਦਨ ਬੰਦ ਕਰ ਦਿੱਤਾ ਹੈ। ਇਰਾਨ ਡਰੋਨ ਹਮਲਿਆਂ ਕਾਰਨ ਦੁਨੀਆ ਦੇ ਸਭ ਤੋਂ ਵੱਡੇ ਗੈਸ ਪਲਾਂਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਕਾਰਨ ਭਾਰਤ ਨੂੰ ਹੋਣ ਵਾਲੀ ਸਪਲਾਈ ਪ੍ਰਭਾਵਿਤ ਹੋਈ ਹੈ। ਸਮੁੰਦਰੀ ਰਸਤੇ ਹੋਰਮੁਜ਼ ਵਿੱਚ ਖ਼ਤਰੇ ਕਾਰਨ ਭਾਰਤੀ ਜਹਾਜ਼ ਵੀ ਕਤਰ ਨਹੀਂ ਜਾ ਰਹੇ ਹਨ। ਭਾਰਤ ਆਪਣੀ ਲੋੜ ਦੀ ਲਗਭਗ 40 ਪ੍ਰਤੀਸ਼ਤ ਗੈਸ ਕਤਰ ਤੋਂ ਮੰਗਵਾਉਂਦਾ ਹੈ। ਸਪਲਾਈ ਰੁਕਣ ਕਾਰਨ ਭਾਰਤ ਦੇ ਕਈ ਉਦਯੋਗਾਂ ਅਤੇ ਸ਼ਹਿਰਾਂ ਵਿੱਚ ਗੈਸ ਵੰਡਣ ਵਾਲੀਆਂ ਕੰਪਨੀਆਂ ਨੂੰ ਸਪਲਾਈ ਵਿੱਚ 40 ਪ੍ਰਤੀਸ਼ਤ ਤੱਕ ਦੀ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਗੈਸ ਦੀਆਂ ਕੀਮਤਾਂ ਵਧਣ ਦਾ ਖ਼ਦਸ਼ਾ ਹੈ, ਜਿਸ ਨਾਲ ਸੀ.ਐਨ.ਜੀ ਗੱਡੀਆਂ ਚਲਾਉਣ ਵਾਲਿਆਂ ਅਤੇ ਘਰਾਂ ਵਿੱਚ ਪਾਈਪ ਰਾਹੀਂ ਗੈਸ ਵਰਤਣ ਵਾਲੇ ਲੋਕਾਂ ‘ਤੇ ਵਿੱਤੀ ਬੋਝ ਪੈ ਸਕਦਾ ਹੈ। ਭਾਰਤ ਦੀ ਸਭ ਤੋਂ ਵੱਡੀ ਗੈਸ ਕੰਪਨੀ ਪੈਟਰੋਨੈੱਟ ਐਲ.ਐਨ.ਜੀ ਨੇ ਕਤਰ ਦੀ ਕੰਪਨੀ ਨੂੰ ਸੂਚਿਤ ਕੀਤਾ ਹੈ ਕਿ ਉਹ ਮੌਜੂਦਾ ਜੰਗ ਦੇ ਹਾਲਾਤ ਕਾਰਨ ਆਪਣੇ ਜਹਾਜ਼ ਉੱਥੇ ਭੇਜਣ ਵਿੱਚ ਅਸਮਰੱਥ ਹਨ।

Read News Paper

Related articles

spot_img

Recent articles

spot_img