ਭਾਰਤੀ ਵਸਤਾਂ ’ਤੇ 25 ਫ਼ੀਸਦੀ ਤੱਕ ਟੈਰਿਫ ਲਾਉਣ ਦੀ ਅਮਰੀਕੀ ਤਜਵੀਜ਼

Published:

Rate this post

ਵਾਸ਼ਿੰਗਟਨ/ਪੰਜਾਬ ਪੋਸਟ :

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਭਾਰਤ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ 25 ਫ਼ੀਸਦੀ ਤੱਕ ਟੈਰਿਫ ਲਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ। ਜੇਕਰ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤਾ ਸਿਰੇ ਚੜ੍ਹ ਜਾਂਦਾ ਹੈ ਤਾਂ ਇਹ ਦਰ 17 ਫ਼ੀਸਦੀ ਰਹਿ ਸਕਦੀ ਹੈ। ਅਮਰੀਕੀ ਵਪਾਰ ਪ੍ਰਤੀਨਿਧ ਦਫ਼ਤਰ ਦਾ ਦੋਸ਼ ਹੈ ਕਿ ਭਾਰਤ ਸਮੇਤ 16 ਅਰਥਚਾਰੇ ਸਰਕਾਰੀ ਸਬਸਿਡੀਆਂ ਰਾਹੀਂ ਲੋੜ ਤੋਂ ਵੱਧ ਉਦਯੋਗਿਕ ਉਤਪਾਦਨ ਕਰ ਰਹੇ ਹਨ, ਜਿਸ ਨਾਲ ਅਮਰੀਕੀ ਕੰਪਨੀਆਂ ਨੂੰ ਨੁਕਸਾਨ ਹੋ ਰਿਹਾ ਹੈ। ਇਸ ਤਜਵੀਜ਼ ਤਹਿਤ ਚੀਨ ’ਤੇ ਵੀ 20 ਫ਼ੀਸਦੀ ਤੱਕ ਟੈਰਿਫ ਲਾਉਣ ਦੀ ਯੋਜਨਾ ਹੈ। ਨਵੇਂ ਟੈਕਸਾਂ ਬਾਰੇ ਜਨਤਕ ਸੁਣਵਾਈ ਜਨਵਰੀ ਵਿੱਚ ਹੋਵੇਗੀ, ਇਸ ਲਈ ਇਹ ਹਾਲੇ ਅੰਤਿਮ ਤੌਰ ’ਤੇ ਲਾਗੂ ਨਹੀਂ ਹੋਏ ਹਨ।

Read News Paper

Related articles

spot_img

Recent articles

spot_img