5.7 C
New York

‘ਆਪ’ ਵੱਲੋਂ ਰਾਘਵ ਚੱਢਾ ਨੂੰ ਰਾਜ ਸਭਾ ‘ਚ ਪਾਰਟੀ ਦੇ ਉਪ ਨੇਤਾ ਅਹੁਦੇ ਤੋਂ ਹਟਾਉਣ ਨੇ ਛੇੜੀ ਚਰਚਾ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ
ਆਮ ਆਦਮੀ ਪਾਰਟੀ ਨੇ ਇੱਕ ਹੈਰਾਨੀਜਨਕ ਫੈਸਲਾ ਲੈਂਦਿਆਂ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਹੁਣ ਪੰਜਾਬ ਤੋਂ ਹੀ ਇੱਕ ਹੋਰ ਸੰਸਦ ਮੈਂਬਰ ਲਵਲੀ ਯੂਨੀਵਰਸਿਟੀ ਦੇ ਚਾਂਸਲਰ, ਅਸ਼ੋਕ ਮਿੱਤਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਨੇ ਇਸ ਸਬੰਧੀ ਰਾਜ ਸਭਾ ਸਕੱਤਰੇਤ ਨੂੰ ਰਸਮੀ ਤੌਰ ‘ਤੇ ਪੱਤਰ ਲਿਖ ਕੇ ਸੂਚਿਤ ਕਰ ਦਿੱਤਾ ਹੈ। ਇਸ ਫੈਸਲੇ ਨੇ ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਦਿੱਤੀਆਂ ਹਨ, ਕਿਉਂਕਿ ਰਾਘਵ ਚੱਢਾ ਨੂੰ ਹਮੇਸ਼ਾ ਪਾਰਟੀ ਹਾਈਕਮਾਂਡ ਦੇ ਸਭ ਤੋਂ ਕਰੀਬੀ ਆਗੂਆਂ ਵਿੱਚੋਂ ਇੱਕ ਮੰਨੇ ਜਾਂਦੇ ਰਹੇ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਪਾਰਟੀ ਵੱਲੋਂ ਲਿਖੇ ਪੱਤਰ ਵਿੱਚ ਇਹ ਵੀ ਅਪੀਲ ਕੀਤੀ ਗਈ ਹੈ ਕਿ ਹੁਣ ਰਾਘਵ ਚੱਢਾ ਨੂੰ ਪਾਰਟੀ ਦੇ ਕੋਟੇ ਵਿੱਚੋਂ ਰਾਜ ਸਭਾ ਵਿੱਚ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ। ਸੂਤਰਾਂ ਅਨੁਸਾਰ, ਰਾਘਵ ਚੱਢਾ ਦੀ ਪਿਛਲੇ ਕੁਝ ਸਮੇਂ ਤੋਂ ਪਾਰਟੀ ਦੇ ਅਹਿਮ ਮੁੱਦਿਆਂ ‘ਤੇ ਚੁੱਪੀ ਅਤੇ ਕੁਝ ਅੰਦਰੂਨੀ ਫੈਸਲਿਆਂ ਨਾਲ ਅਸਹਿਮਤੀ ਇਸ ਵੱਡੀ ਕਾਰਵਾਈ ਦਾ ਕਾਰਨ ਹੋ ਸਕਦੀ ਹੈ। ਹਾਲਾਂਕਿ, ਨਵੇਂ ਬਣੇ ਉਪ ਨੇਤਾ ਅਸ਼ੋਕ ਮਿੱਤਲ ਨੇ ਇਸ ਨੂੰ ਇੱਕ ਆਮ ਜਥੇਬੰਦਕ ਫੈਸਲਾ ਦੱਸਿਆ ਹੈ, ਪਰ ਸਿਆਸੀ ਮਾਹਿਰ ਇਸ ਨੂੰ ਰਾਘਵ ਚੱਢਾ ਦੇ ਪਾਰਟੀ ਵਿੱਚ ਘਟ ਰਹੇ ਕੱਦ ਅਤੇ ਹਾਈਕਮਾਂਡ ਨਾਲ ਵਧ ਰਹੀ ਦੂਰੀ ਵਜੋਂ ਦੇਖ ਰਹੇ ਹਨ।

Read News Paper

Related articles

spot_img

Recent articles

spot_img