ਚੰਡੀਗੜ੍ਹ/ਪੰਜਾਬ ਪੋਸਟ
ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਨੂੰ ਲੈ ਕੇ ਹੁਣ ਇੱਕ ਨਵਾਂ ਖੁਲਾਸਾ ਹੋਇਆ ਹੈ ਕਿ ਜਿਸ ਤਹਿਤ ਇਹ ਦਾਅਵਾ ਹੋਇਆ ਹੈ ਕਿ ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਨਹੀਂ, ਸਗੋਂ ਹਰਿਆਣੇ ਦੇ ਪਿੰਜੌਰ-ਬੱਦੀ ਹਾਈਵੇਅ ’ਤੇ ਸੈਕਟਰ-30 ਟੀ ਪੁਆਇੰਟ ਨੇੜੇ ਹੋਇਆ ਸੀ। ਜਵੰਦਾ ਦੇ ਮੋਟਰਸਾਈਕਲ ਅੱਗੇ ਅਚਾਨਕ ਆਵਾਰਾ ਪਸ਼ੂ (ਗਊਵੰਸ਼) ਆ ਗਿਆ, ਜਿਸ ਕਾਰਨ ਉਹ ਬੇਕਾਬੂ ਹੋ ਕੇ ਡਿੱਗ ਗਿਆ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ 27 ਸਤੰਬਰ ਦੀ ਸਵੇਰ ਨੂੰ ਹੋਇਆ ਸੀ। ਗੰਭੀਰ ਜ਼ਖਮੀ ਜਵੰਦਾ ਨੂੰ ਉਨ੍ਹਾਂ ਦੇ ਸਾਥੀਆਂ ਨੇ ਤੁਰੰਤ ਜੇ.ਐਨ. ਸ਼ੌਰੀ ਮਲਟੀਸਪੈਸ਼ਲਿਟੀ ਹਸਪਤਾਲ, ਪਿੰਜੌਰ ਵਿਖੇ ਦਾਖਲ ਕਰਵਾਇਆ ਪਰ ਕਥਿਤ ਤੌਰ ’ਤੇ ਦੋਸ਼ ਹੈ ਕਿ ਨਿੱਜੀ ਹਸਪਤਾਲ ਨੇ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਸਿਰਫ਼ ਮੁੱਢਲੀ ਸਹਾਇਤਾ (ਪ੍ਰਾਇਮਰੀ ਟ੍ਰੀਟਮੈਂਟ) ਦੇ ਕੇ ਉਨ੍ਹਾਂ ਨੂੰ ਪੰਚਕੂਲਾ ਸੈਕਟਰ-6 ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਉੱਥੋਂ ਉਨ੍ਹਾਂ ਨੂੰ ਅੱਗੇ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਲਗਪਗ 11 ਦਿਨਾਂ ਤੱਕ ਵੈਂਟੀਲੇਟਰ ‘ਤੇ ਰਹਿਣ ਤੋਂ ਬਾਅਦ 8 ਅਕਤੂਬਰ ਨੂੰ ਰਾਜਵੀਰ ਜਵੰਦਾ ਦੀ ਮੌਤ ਹੋ ਗਈ। ਸਥਾਨਕ ਲੋਕਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਜੇ ਰਾਜਵੀਰ ਜਵੰਦਾ ਨੂੰ ਸਮੇਂ ’ਤੇ ਸਹੀ ਇਲਾਜ ਮਿਲ ਜਾਂਦਾ, ਤਾਂ ਸ਼ਾਇਦ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ।
ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਬਣੇ ਸੜਕ ਹਾਦਸੇ ਸਬੰਧੀ ਹੋਇਆ ਨਵਾਂ ਖ਼ੁਲਾਸਾ
Published:






