ਰੂਸ ਨੇ ਤਾਲਿਬਾਨ ’ਤੇ ਦੋ ਦਹਾਕੇ ਪੁਰਾਣੀ ਪਾਬੰਦੀ ਨੂੰ ਹਟਾਇਆ

Published:

Rate this post

ਮਾਸਕੋ/ਪੰਜਾਬ ਪੋਸਟ
ਰੂਸ ਨੇ ਅਫ਼ਗ਼ਾਨਿਸਤਾਨ ਦੇ ਤਾਲਿਬਾਨ ਨੂੰ ਦਹਿਸ਼ਤੀ ਸਮੂਹਾਂ ਦੀ ਆਪਣੀ ਸੂਚੀ ਵਿੱਚੋਂ ਹਟਾ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਰੂਸ ਵੱਲੋਂ 2003 ਵਿੱਚ ਤਾਲਿਬਾਨ ’ਤੇ ਲਗਾਈ ਗਈ ਪਾਬੰਦੀ ਵੀ ਹਟਾ ਦਿੱਤੀ ਗਈ ਹੈ। ਇਸ ਤਹਿਤ ਤਾਲਿਬਾਨ ਨਾਲ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਸੰਗਠਨ ਨੂੰ ਰੂਸੀ ਕਾਨੂੰਨ ਤਹਿਤ ਸਜ਼ਾ ਦਿੱਤੀ ਜਾ ਸਕਦੀ ਹੈ। ਇਸ ਕਾਰਵਾਈ ਨਾਲ ਤਾਲਿਬਾਨ, ਜੋ ਅਫ਼ਗ਼ਾਨਿਸਤਾਨ ਵਿੱਚ ਆਪਣੀ ਸਰਕਾਰ ਨੂੰ ਮਾਨਤਾ ਦਿਵਾਉਣ ਜਾਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨਾਲ ਕੂਟਨੀਤਕ ਸਬੰਧ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਨੂੰ ਇੱਕ ਵੱਡੀ ਜਿੱਤ ਮਿਲੀ ਹੈ। ਰੂਸੀ ਸੁਪਰੀਮ ਕੋਰਟ ਨੇ ਦੋ ਦਹਾਕੇ ਪਹਿਲਾਂ ਤਾਲਿਬਾਨ ’ਤੇ ਲਗਾਈ ਗਈ ਪਾਬੰਦੀ ਨੂੰ ਵੀ ਰੱਦ ਕਰ ਦਿੱਤਾ ਹੈ। ਅਦਾਲਤ ਦਾ ਇਹ ਕਦਮ ਮਾਸਕੋ ਅਤੇ ਤਾਲਿਬਾਨ ਸਮੂਹ ਵਿਚਕਾਰ ਵਧਦੇ ਸਬੰਧਾਂ ਨੂੰ ਦਰਸ਼ਾਉਂਦਾ ਹੈ, ਜੋ ਅਫ਼ਗ਼ਾਨਿਸਤਾਨ ਵਿੱਚ ਸਵੈ-ਘੋਸ਼ਿਤ ਸਰਕਾਰ ਚਲਾਉਂਦਾ ਹੈ।

Read News Paper

Related articles

spot_img

Recent articles

spot_img