ਨਿਊਯਾਰਕ/ਪੰਜਾਬ ਪੋਸਟ
ਭਾਰਤ ਅੰਦਰ ਬਾਲ ਮਜ਼ਦੂਰੀ ਦੇ ਹਾਲਾਤ ਨੂੰ ਬਿਆਨ ਕਰਦੀ ਨਿਰਦੇਸ਼ਕ ਐਡਮ ਜੇ ਗ੍ਰੇਵਜ਼ ਦੀ ਹਿੰਦੀ ਭਾਸ਼ਾ ਵਿੱਚ ਬਣੀ ਅਮਰੀਕੀ ਫਿਲਮ ‘ਅਨੁਜਾ’ ਨੂੰ ਆਸਕਰ 2025 ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਫਿਲਮ ਨੂੰ ਲਾਈਵ ਐਕਸ਼ਨ ਸ਼ਾਰਟ ਫਿਲਮ ਸ਼੍ਰੇਣੀ ਵਿੱਚ ਨਾਮਜ਼ਦਗੀ ਮਿਲੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਪ੍ਰਿਯੰਕਾ ਚੋਪੜਾ ਇਸ ਫਿਲਮ ਦੀ ਕਾਰਜਕਾਰੀ ਨਿਰਮਾਤਾ ਹੈ। ਦੋ ਭਾਰਤੀ ਫਿਲਮਾਂ – ਨਿਰਦੇਸ਼ਕ ਸੰਧਿਆ ਸੂਰੀ ਦੀ ‘ਸੰਤੋਸ਼’ ਅਤੇ ਨਿਰਦੇਸ਼ਕ ਪਾਇਲ ਕਪਾਡੀਆ ਦੀ ‘ਆਲ ਵੀ ਇਮੈਜਿਨ ਐਜ਼ ਲਾਈਟ’ – ਨੂੰ ਆਸਕਰ 2025 ਵਿੱਚ ਅੰਤਰਰਾਸ਼ਟਰੀ ਫਿਲਮ ਸ਼੍ਰੇਣੀ ਲਈ ਨਾਮਜ਼ਦ ਕੀਤੇ ਜਾਣ ਦੀ ਉਮੀਦ ਸੀ ਹਾਲਾਂਕਿ, ਇਹ ਦੋਵੇਂ ਫਿਲਮਾਂ ਨਾਮਜ਼ਦਗੀਆਂ ਪ੍ਰਾਪਤ ਕਰਨ ਵਿੱਚ ਅਸਫਲ ਰਹੀਆਂ।
ਬਹੁਚਰਚਿਤ ਫਿਲਮ “ਅਨੁਜਾ” ਨੂੰ ਆਸਕਰ ਅਵਾਰਡ ਲਈ ਨਾਮਜ਼ਦ ਕੀਤਾ ਗਿਆ

Published:






