ਯੂਰਪੀਅਨ ਯੂਨੀਅਨ ਦੇ 28 ਦੇਸ਼ਾਂ ਨੇ ਨਵਾਂ ਈ.ਈ.ਐਸ (ਐਂਟਰੀ ਐਗਜ਼ਿਟ ਸਿਸਟਮ) ਕਾਨੂੰਨ ਲਾਗੂ ਕੀਤਾ

Published:

Rate this post

ਮਿਲਾਨ/ਪੰਜਾਬ ਪੋਸਟ

ਯੂਰਪ ਦੇ 28 ਯੂਰਪੀਅਨ ਯੂਨੀਅਨ ਦੇਸ਼ਾਂ ਨੇ ਯੂਰਪ ਆਉਣ ਵਾਲੇ ਸੈਲਾਨੀਆਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਨਵਾਂ ਈ.ਈ.ਐਸ (ਐਂਟਰੀ ਐਗਜ਼ਿਟ ਸਿਸਟਮ) ਕਾਨੂੰਨ ਲਾਗੂ ਕਰ ਦਿੱਤਾ ਹੈ ਜਿਸ ਨਾਲ ਯੂਰਪ ਦੇ 28 ਦੇਸ਼ਾ ਦਾ ਆਨਲਾਈਨ ਇੰਮੀਗ੍ਰੇਸ਼ਨ ਸਿਸਟਮ ਇੱਕ ਹੋ ਜਾਵੇਗਾ ਅਤੇ ਬਾਰਡਰ ਪੁਲਿਸ ਕੋਲ ਓਥੇ ਆਉਣ ਵਾਲੇ ਹਰ ਵਿਅਕਤੀ ਦੀ ਪੂਰੀ ਜਾਣਕਾਰੀ ਹੋਵੇਗੀ ਕਿ ਉਹ ਕਿਸ ਦੇਸ਼ ਰਾਹੀ ਦਾਖਲ ਹੋਇਆ ਹੈ ਅਤੇ ਕਿਸ ਜਗ੍ਹਾ ਤੋਂ ਯੂਰਪੀ ਖੇਤਰ ਤੋਂ ਬਾਹਰ ਗਿਆ ਹੈ। ਇਹ ਕਾਨੂੰਨ ਯੂਰਪ ਦੇ ਸਾਰੇ ਦੇਸ਼ਾਂ ਤੇ ਬਾਰਡਰਾਂ ‘ਤੇ ਲਾਗੂ ਹੋ ਚੁੱਕਾ ਹੈ। ਹੁਣ ਯੂਰਪ ਆਉਣ ਵਾਲੇ ਯਾਤਰੀਆਂ ਦੇ ਪਾਸਪੋਰਟਾਂ ਤੇ ਕੋਈ ਮੋਹਰ ਨਹੀਂ ਲੱਗੇਗੀ ਸਗੋਂ ਇੰਮੀਗ੍ਰੇਸ਼ਨ ਐਂਟਰੀ ਪੁਅਇੰਟ ਤੇ ਪਾਸਪੋਰਟ ਸਕੈਨਿਗ ਇੱਕ ਡਿਜੀਟਲ ਫੋਟੋ ਅਤੇ ਫਿੰਗਿਰ ਪ੍ਰਿੰਟ ਹੋਣਗੇ ਜਿਸ ਨਾਲ ਹੋਰ ਆਸਾਨੀ ਹੋਵੇਗੀ ਤੇ ਇੰਮੀਗ੍ਰੇਸ਼ਨ ਕਾਊਂਟਰਾਂ ‘ਤੇ ਲੰਮੀਆਂ ਕਤਾਰਾਂ ਨਹੀਂ ਲੱਗਣਗੀਆਂ ਸਗੋਂ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ।

Read News Paper

Related articles

spot_img

Recent articles

spot_img