ਅਮਰੀਕੀ ਕਰਮਚਾਰੀ ’ਤੇ ਇਜ਼ਰਾਇਲੀ ਹਮਲੇ ਦੀ ਯੋਜਨਾ ਬਾਰੇ ਖੁਫੀਆ ਦਸਤਾਵੇਜ਼ ਲੀਕ ਕਰਨ ਦੇ ਇਲਜ਼ਾਮ ਲੱਗੇ

Published:

Rate this post

ਨਿਊਯਾਰਕ/ਪੰਜਾਬ ਪੋਸਟ

ਅਮਰੀਕਾ ਦੀ ਇੱਕ ਅਦਾਲਤ ’ਚ ਦਾਇਰ ਮੁਕੱਦਮੇ ਮੁਤਾਬਕ ਈਰਾਨ ’ਤੇ ਹਮਲਾ ਕਰਨ ਦੀ ਇਜ਼ਰਾਈਲ ਦੀ ਪਿਛਲੀ ਯੋਜਨਾ ਦਾ ਮੁਲਾਂਕਣ ਕਰਨ ਵਾਲੀ ਗੁਪਤ ਜਾਣਕਾਰੀ ਲੀਕ ਕਰਨ ਦੇ ਦੋਸ਼ ’ਚ ਸੰਘੀ ਸਰਕਾਰ ਦੇ ਇੱਕ ਅਧਿਕਾਰੀ ’ਤੇ ਦੋਸ਼ ਲਗਾਇਆ ਗਿਆ ਹੈ। ਇਸ ਮੁਲਾਜ਼ਮ ਦੀ ਪਛਾਣ ਆਸਿਫ ਵਿਲੀਅਮ ਰਹਿਮਾਨ ਵਜੋਂ ਹੋਈ ਹੈ, ਜਿਸ ਨੂੰ ਇਸ ਹਫਤੇ ਕੰਬੋਡੀਆ ਵਿੱਚ ਸੰਘੀ ਜਾਂਚ ਏਜੰਸੀ ਐਫਬੀਆਈ ਨੇ ਗ੍ਰਿਫਤਾਰ ਕੀਤਾ ਸੀ। ਉਹ ਗੁਆਮ ’ਚ ਪਹਿਲੀ ਵਾਰ ਅਦਾਲਤ ’ਚ ਪੇਸ਼ ਹੋਣ ਵਾਲਾ ਹੈ। ਰਹਿਮਾਨ ’ਤੇ ਪਿਛਲੇ ਹਫਤੇ ਵਰਜੀਨੀਆ ਦੀ ਇੱਕ ਅਦਾਲਤ ਵਿੱਚ ਜਾਣਬੁਝ ਕੇ ਕੌਮੀ ਸੁਰੱਖਿਆ ਜਾਣਕਾਰੀ ਫੈਲਾਉਣ ਦੇ ਦੋ ਦੋਸ਼ ਲਗਾਏ ਗਏ ਸਨ। ਇਹ ਅਮਰੀਕੀ ਕਾਨੂੰਨ ਦੇ ਤਹਿਤ ਗੰਭੀਰ ਦੋਸ਼ ਹਨ ਅਤੇ ਉਨ੍ਹਾਂ ਨੂੰ ਲੰਮੀ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਰਹਿਮਾਨ ਨੇ ਅਪਣਾ ਕੇਸ ਲੜਨ ਲਈ ਕਿਸੇ ਵਕੀਲ ਦੀ ਨਿਯੁਕਤੀ ਕੀਤੀ ਸੀ ਜਾਂ ਨਹੀਂ ਅਤੇ ਉਹ ਕਿਸ ਸੰਘੀ ਏਜੰਸੀ ਨਾਲ ਕੰਮ ਕਰਦਾ ਸੀ ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਉਸ ਕੋਲ ਉੱਚ ਪੱਧਰੀ ਖੁਫੀਆ ਜਾਣਕਾਰੀ ਤੱਕ ਪਹੁੰਚ ਸੀ।

Read News Paper

Related articles

spot_img

Recent articles

spot_img