ਈਰਾਨ ਵਿੱਚ ਬੰਧਕ ਬਣਾਏ ਗਏ ਤਿੰਨ ਪੰਜਾਬੀ ਨੌਜਵਾਨਾਂ ਨੂੰ ਛੁਡਵਾਇਆ ਗਿਆ

Published:

Rate this post

ਤਹਿਰਾਨ/ਪੰਜਾਬ ਪੋਸਟ

ਪੰਜਾਬ ਦੇ ਤਿੰਨ ਨੌਜਵਾਨ ਪਹਿਲੀ ਮਈ ਨੂੰ ਆਸਟਰੇਲੀਆ ਜਾਣ ਲਈ ਦਿੱਲੀ ਤੋਂ ਰਵਾਨਾ ਹੋਏ ਸਨ ਪਰ ਰਸਤੇ ’ਚ ਇਨ੍ਹਾਂ ਨੌਜਵਾਨਾਂ ਨੂੰ ਤਹਿਰਾਨ ’ਚ ਅਗਵਾ ਕਰ ਲਿਆ ਗਿਆ ਸੀ ਅਤੇ ਫਿਰੌਤੀ ਵਜੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ। ਜਾਣਕਾਰੀ ਅਨੁਸਾਰ ਇੱਕ ਮਹੀਨੇ ਬਾਅਦ ਈਰਾਨ ਦੀ ਤਹਿਰਾਨ ਪੁਲਿਸ ਨੇ ਇਕ ਕਾਰਵਾਈ ਦੌਰਾਨ ਇਨ੍ਹਾਂ ਤਿੰਨਾਂ ਭਾਰਤੀ ਨਾਗਰਿਕਾਂ ਨੂੰ ਛੁਡਵਾ ਲਿਆ ਹੈ। ਇਹ ਮਾਮਲਾ ਭਾਰਤ ਤੇ ਈਰਾਨ ਵਿਚਕਾਰ ਕੂਟਨੀਤਕ ਪੱਧਰ ’ਤੇ ਬਹੁਤ ਚਰਚਾ ‘ਚ ਸੀ। ਇਹ ਤਿੰਨੇ ਨੌਜਵਾਨ ਪੰਜਾਬ ਦੇ ਹੁਸ਼ਿਆਰਪੁਰ, ਨਵਾਂਸ਼ਿਹਰ ਅਤੇ ਸੰਗਰੂਰ ਵਰਗੇ ਇਲਾਕਿਆਂ ਨਾਲ ਸਬੰਧਤ ਹਨ। ਉਨ੍ਹਾਂ ਨੂੰ ਇੱਕ ਸਥਾਨਕ ਟਰੈਵਲ ਏਜੰਟ ਦੁਆਰਾ ਆਸਟਰੇਲੀਆ ’ਚ ਚੰਗੇ ਕੰਮ ਦਾ ਵਾਅਦਾ ਕੀਤਾ ਗਿਆ ਸੀ ਪਰ ਆਸਟਰੇਲੀਆਈ ਵੀਜ਼ਾ ਅਤੇ ਉਡਾਣ ਦੇ ਨਾਂ ’ਤੇ ਤਾਰੀਖਾਂ ਨੂੰ ਕਈ ਵਾਰ ਮੁਲਤਵੀ ਕੀਤਾ ਗਿਆ। ਅੰਤ ਵਿੱਚ 1 ਮਈ ਨੂੰ ਤਿੰਨਾਂ ਨੂੰ ਇਕ ਉਡਾਣ ਰਾਹੀਂ ਤਹਿਰਾਨ ਭੇਜ ਦਿਤਾ ਗਿਆ, ਇਹ ਕਹਿ ਕੇ ਕਿ ਇਹ ਸਿਰਫ਼ ਇਕ ਸਟਾਪਓਵਰ ਸੀ ਤੇ ਆਸਟਰੇਲੀਆ ਲਈ ਅਗਲੀ ਉਡਾਣ ਜਲਦੀ ਹੀ ਉਪਲਬਧ ਹੋਵੇਗੀ। ਤਹਿਰਾਨ ਪਹੁੰਚਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨਾਂਅ ਦੇ ਇਕ ਨੌਜਵਾਨ ਨੇ ਆਪਣੀ ਮਾਂ ਨੂੰ ਫ਼ੋਨ ਕੀਤਾ ਅਤੇ ਦਸਿਆ ਕਿ ਉਹ ਸੁਰੱਖਿਅਤ ਪਹੁੰਚ ਗਿਆ ਹੈ ਅਤੇ ਹੋਟਲ ਲਈ ਇਕ ਕੈਬ ਵਿਚ ਸਵਾਰ ਹੋ ਰਿਹਾ ਹੈ।

Read News Paper

Related articles

spot_img

Recent articles

spot_img