‘ਜੁਗਨੀ ਕਿੰਗ’ ਆਰਿਫ਼ ਲੋਹਾਰ ਨੇ ਮਾਨਸਾਸ ਵਿਖੇ ਭਰਵੇਂ ਸ਼ੋਅ ਵਿੱਚ ਖੂਬ ਰੰਗ ਬੰਨਿਆ

Published:

Rate this post

*‘ਸਿਖਸ ਆਫ਼ ਅਮੈਰਿਕਾ’ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਦਿੱਤਾ ਅਮਨ ਦਾ ਪੈਗ਼ਾਮ

ਵਰਜੀਨੀਆ/ਪੰਜਾਬ ਪੋਸਟ

ਦੁਨੀਆਂ ਭਰ ਵਿੱਚ ‘ਜੁਗਨੀ ਕਿੰਗ’ ਵਜੋਂ ਜਾਣੇ ਜਾਂਦੇ ਲਹਿੰਦੇ ਪੰਜਾਬ ਦੇ ਲੋਕ ਗਾਇਕ ਆਰਿਫ਼ ਲੋਹਾਰ ਵੱਲੋਂ ਬੀਤੇ ਦਿਨੀਂ ਮਾਨਸਾਸ, ਵਰਜੀਨੀਆ ਦੇ ਜੌਰਜ ਮੇਸਨ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਇਹ ਸਮਾਗਮ ਉਨ੍ਹਾਂ ਦੇ ‘ਵਿਸ਼ਵ ਟੂਰ 2025’ ਦਾ ਹਿੱਸਾ ਹੈ ਜਿਸ ਦਾ ਆਯੋਜਨ ਦੋਵਾਂ ਪੰਜਾਬਾਂ ਦੇ ਭਾਈਚਾਰੇ ਵਲੋਂ ਕੀਤਾ ਗਿਆ। ਇਸ ਮੌਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ‘ਚ ਸਰੋਤੇ ਉਚੇਚੇ ਤੌਰ ਉੱਤੇ ਆਰਿਫ਼ ਲੋਹਾਰ ਨੂੰ ਸੁਣਨ ਲਈ ਪਹੁੰਚੇ ਜਿਨਾਂ ਨੇ ਆਪਣੇ ਵਿੱਲਖਣ ਅੰਦਾਜ਼ ‘ਚ ਆਪਣੇ ਨਵੇਂ ਗੀਤਾਂ ਨਾਲ ਜੋਸ਼ੀਲ ਗਾਇਕੀ ਦਾ ਸ਼ਾਨਦਾਰ ਮੁਜ਼ਾਹਿਰਾ ਕੀਤਾ। ਇਸ ਮੌਕੇ ‘ਸਿਖਸ ਆਫ਼ ਅਮੈਰਿਕਾ’ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਸੰਸਥਾ ਦੀ ਟੀਮ ਵੀ ਖਾਸ ਤੌਰ ਉੱਤੇ ਇਸ ਸ਼ਾਮ ਦਾ ਹਿੱਸਾ ਬਣੀ। ਜਸਦੀਪ ਸਿੰਘ ਜੱਸੀ ਨੇ ਮੰਚ ਤੋਂ ਆਪਣੇ ਸੰਬੋਧਨ ਦੌਰਾਨ ਜਿਥੇ ਆਰਿਫ਼ ਲੋਹਾਰ ਦੀ ਵਿਰਾਸਤੀ ਗਾਇਕੀ ਦੀ ਸ਼ਲਾਘਾ ਕੀਤੀ ਓਥੇ ਹੀ ਆਸ ਪ੍ਰਗਟਾਈ ਕਿ ਪਿਛਲੇ ਮਹੀਨਿਆਂ ਦੇ ਤਣਾਅ ਤੋਂ ਬਾਅਦ ਹੁਣ ਲਹਿੰਦੇ ਅਤੇ ਚੜਦੇ ਪੰਜਾਬ ਦੇ ਨਾਲ ਨਾਲ ਦੁਹਾਂ ਦੇਸ਼ਾਂ ਦੇ ਸਬੰਧ ਵੀ ਸੁਖਾਵੇਂ ਹੋਣਗੇ। ਇਸ ਦੇ ਨਾਲ ਹੀ ਜਸਦੀਪ ਸਿੰਘ ਜੱਸੀ ਨੇ ਮੈਰੀਲੈਂਡ ਦੇ ਗਵਰਨਰ ਵੈਸ ਮੋਰ ਵੱਲੋਂ ਆਰਿਫ ਲੋਹਰ ਅਤੇ ਉਨਾਂ ਦੇ ਸਮਾਗਮ ਬਾਬਤ ਸਾਈਟੇਸ਼ਨ ਪੜ੍ਹ ਕੇ ਸੁਣਾਈ ਜਿਸ ਨੂੰ ਪ੍ਰੀਤ ਟੱਕਰ ਵਲੋਂ ਆਰਿਫ ਲੋਹਾਰ ਨੂੰ ਭੇਂਟ ਕੀਤਾ ਗਿਆ। ਸਮਾਗਮ ਦੇ ਅਖੀਰ ‘ਚ ਆਰਿਫ਼ ਲੋਹਾਰ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਸਮੁੱਚੇ ਰੰਗਾਰੰਗ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਸਰੋਤਿਆਂ ਨੇ ਆਰਿਫ਼ ਲੋਹਾਰ ਦੀ ਬਿਹਤਰੀਨ ਪੰਜਾਬੀ ਸੰਗੀਤਕ ਪੇਸ਼ਕਾਰੀ ਦਾ ਭਰਪੂਰ ਆਨੰਦ ਮਾਣਿਆ।

Read News Paper

Related articles

spot_img

Recent articles

spot_img