ਦਿੱਲੀ/ਪੰਜਾਬ ਪੋਸਟ
ਕਾਂਗਰਸ ਅਤੇ ਕੁੱਝ ਹੋਰ ਵਿਰੋਧੀ ਪਾਰਟੀਆਂ ਨੇ ਅਡਾਨੀ ਸਮੂਹ ‘ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਦੇ ਗਠਨ ਦੀ ਮੰਗ ਨੂੰ ਲੈ ਕੇ ਅੱਜ ਰਾਜ ਸਭਾ ‘ਚ ਹੰਗਾਮਾ ਕੀਤਾ, ਜਿਸ ਕਾਰਨ ਕਾਰਵਾਈ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਅੱਜ ਸਵੇਰੇ ਜਿਉਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਉਨ੍ਹਾਂ ਨੂੰ ਅਡਾਨੀ, ਮਨੀਪੁਰ ਹਿੰਸਾ, ਸੰਭਲ ਹਿੰਸਾ ਅਤੇ ਦਿੱਲੀ ਵਿਚ ਵਧਦੇ ਅਪਰਾਧਾਂ ਦੇ ਮਾਮਲਿਆਂ ‘ਤੇ ਚਰਚਾ ਲਈ ਨਿਯਮ 267 ਤਹਿਤ ਕੁੱਲ 18 ਨੋਟਿਸ ਮਿਲੇ ਹਨ ਪਰ ਬਾਅਦ ਵਿੱਚ ਇਹ ਜਾਣਕਾਰੀ ਆਈ ਕਿ ਉਨ੍ਹਾਂ ਨੇ ਸਾਰੇ ਨੋਟਿਸਾਂ ਨੂੰ ਰੱਦ ਕਰ ਦਿੱਤਾ। ਇਸੇ ਤਰ੍ਹਾਂ ਲੋਕ ਸਭਾ ਵਿੱਚ ਵੀ ਇਸ ਮਾਮਲੇ ਦੀ ਕਾਫੀ ਗੂੰਜ ਪੈ ਰਹੀ ਹੈ।