ਅਮਰੀਕੀ ਰਾਸ਼ਟਰਪਤੀ ਚੋਣਾਂ 2024: ਡੋਨਾਲਡ ਟਰੰਪ ਨੇ ਸਾਰਾ ਧਿਆਨ ਉੱਤਰੀ ਕੈਰੋਲਾਈਨਾ ਵੱਲ ਲਾਇਆ

Published:

Rate this post

(ਉੱਤਰੀ ਕੈਰੋਲਾਈਨਾ/ਪੰਜਾਬ ਪੋਸਟ)
ਅਮਰੀਕਾ ਵਿੱਚ ਹੋ ਰਹੀਆਂ ਵੱਕਾਰੀ ਰਾਸ਼ਟਰਪਤੀ ਚੋਣਾਂ 2024 ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਅਤੇ ਮੌਜੂਦਾ ਸਮੇਂ ਇਸ ਅਹੁਦੇ ਲਈ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਹੁਣ ਉੱਤਰੀ ਕੈਰੋਲਾਈਨਾ ਵੱਲ ਟੇਕ ਰੱਖ ਰਹੇ ਹਨ। ਇਸ ਕਵਾਇਦ ਤਹਿਤ ਡੋਨਾਲਡ ਟਰੰਪ ਵੱਖ ਵੱਖ ਰੈਲੀਆਂ ਕਰਕੇ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਨੇ ਸਾਲ 2016 ਅਤੇ 2020 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਇਸ ਸੂਬੇ ਵਿਚ ਜਿੱਤ ਦਰਜ ਕੀਤੀ ਸੀ। ਇਸ ਤੋਂ ਇਲਾਵਾ, ਡੋਨਾਲਡ ਟਰੰਪ ਨੇ ਐਤਕੀਂ ਚੋਣ ਪ੍ਰਚਾਰ ਦੌਰਾਨ ਦੋ ਡੈਮੋਕਰੈਟਿਕ ਸੂਬਿਆਂ, ਨਿਊ ਮੈਕਸਿਕੋ ਅਤੇ ਵਰਜੀਨੀਆ ਵਿੱਚ ਵੀ ਰੈਲੀਆਂ ਕਰਕੇ ਆਪਣੇ ਅਧਾਰ ਦਾ ਦਾਇਰਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਡੋਨਾਲਡ ਟਰੰਪ ਉੱਤਰੀ ਕੈਰੋਲਾਈਨਾ ਤੋਂ ਹਾਰ ਜਾਂਦੇ ਹਨ ਤਾਂ ਉਨ੍ਹਾਂ ਲਈ ਵ੍ਹਾਈਟ ਹਾਊਸ ਪੁੱਜਣ ਲਈ ਲੋੜੀਂਦੀਆਂ ਇਲੈਕਟੋਰਲ ਵੋਟਾਂ ਹਾਸਲ ਕਰਨ ਦਾ ਰਾਹ ਮੁਸ਼ਕਲ ਹੋ ਸਕਦਾ ਹੈ ਅਤੇ ਇਸੇ ਕਰਕੇ ਹੁਣ ਟਰੰਪ ਨੇ ਉੱਤਰੀ ਕੈਰੋਲਾਈਨਾ ਵੱਲ ਮੁਹਾਰ ਕੀਤੀ ਹੈ।

Read News Paper

Related articles

spot_img

Recent articles

spot_img