ਟੋਰਾਂਟੋ/ਪੰਜਾਬ ਪੋਸਟ :
ਕੈਨੇਡਾ ਵਿੱਚ ਨਸ਼ਿਆਂ ਦੀ ਵਰਤੋਂ ਦੇ ਰੁਝਾਨ ਵਿੱਚ ਵੱਡਾ ਬਦਲਾਅ ਸਾਹਮਣੇ ਆਇਆ ਹੈ। ਨਵੀਂ ਖੋਜ ਮੁਤਾਬਕ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਰੋਜ਼ਾਨਾ ਸ਼ਰਾਬ ਪੀਣ ਵਾਲਿਆਂ ਨਾਲੋਂ ਭੰਗ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵੱਧ ਗਈ ਹੈ। ਅਧਿਐਨ ਅਨੁਸਾਰ ਦੇਸ਼ ਦੇ ਲਗਭਗ 18.1 ਲੱਖ ਬਾਲਗ ਰੋਜ਼ਾਨਾ ਭੰਗ ਵਰਤਦੇ ਹਨ, ਜੋ ਕੁੱਲ ਬਾਲਗ ਆਬਾਦੀ ਦਾ 5.7 ਫ਼ੀਸਦੀ ਹੈ, ਜਦਕਿ ਰੋਜ਼ਾਨਾ ਸ਼ਰਾਬ ਪੀਣ ਵਾਲੇ 5.2 ਫ਼ੀਸਦੀ ਹਨ। ਖੋਜਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਭੰਗ ਦੀ ਲਗਾਤਾਰ ਵਰਤੋਂ ਮਾਨਸਿਕ ਸਿਹਤ ਅਤੇ ਫੇਫੜਿਆਂ ਸਮੇਤ ਹੋਰ ਸਿਹਤ ਸਮੱਸਿਆਵਾਂ ਦਾ ਖ਼ਤਰਾ ਵਧਾ ਸਕਦੀ ਹੈ। ਇਹ ਅਧਿਐਨ 2023-24 ਦੇ ਸਿਹਤ ਸਰਵੇਖਣ ਦੇ ਲਗਭਗ ਇਕ ਲੱਖ ਲੋਕਾਂ ਦੇ ਅੰਕੜਿਆਂ ’ਤੇ ਆਧਾਰਿਤ ਹੈ।







