ਕੈਨੇਡਾ ਵਿੱਚ ਅਮਰੀਕੀ ਕੌਂਸਲੇਟ ਬੰਦ ਕਰਨ ਦਾ ਐਲਾਨ: ਬਚਤ ਅਤੇ ਪ੍ਰਸ਼ਾਸਨਿਕ ਸੁਧਾਰਾਂ ਤਹਿਤ ਵਿੰਨੀਪੈਗ ਸਥਿਤ ਦਫ਼ਤਰ ਨੂੰ ਬੰਦ ਕਰਨ ਦੀ ਤਿਆਰੀ,

Published:

Rate this post

ਵਾਸ਼ਿੰਗਟਨ/ਪੰਜਾਬ ਪੋਸਟ
ਅਮਰੀਕੀ ਪ੍ਰਸ਼ਾਸਨ ਵੱਲੋਂ ਸਰੋਤਾਂ ਦੀ ਸੁਚਾਰੂ ਵਰਤੋਂ ਅਤੇ ਖ਼ਰਚਿਆਂ ਵਿੱਚ ਕਟੌਤੀ ਕਰਨ ਦੇ ਉਦੇਸ਼ ਨਾਲ ਕੈਨੇਡਾ ਦੇ ਵਿਨੀਪਗ ਸ਼ਹਿਰ ਵਿੱਚ ਸਥਿਤ ਅਮਰੀਕੀ ਕੌਂਸਲੇਟ ਨੂੰ ਬੰਦ ਕਰਨ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਕਾਂਗਰਸ ਨੂੰ ਭੇਜੀ ਗਈ ਸੂਚਨਾ ਮੁਤਾਬਕ ਦੁਨੀਆ ਭਰ ਵਿੱਚ ਪੰਜ ਛੋਟੇ ਰਾਜਦੂਤ ਘਰਾਂ ਅਤੇ ਕੌਂਸਲੇਟਾਂ ਨੂੰ ਬੰਦ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਉੱਤਰੀ ਅਮਰੀਕਾ ਤੋਂ ਸਿਰਫ਼ ਵਿੰਨੀਪੈਗ ਦਾ ਇਹੋ ਕੌਂਸਲੇਟ ਸ਼ਾਮਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿੰਨੀਪੈਗ ਵਿੱਚ ਸਥਿਤ ਇਹ ਅਮਰੀਕੀ ਕੌਂਸਲੇਟ ਵੀਜ਼ਾ ਜਾਂ ਆਮ ਕੌਂਸਲਰ ਸੇਵਾਵਾਂ ਨਹੀਂ ਦਿੰਦਾ ਸੀ, ਸਗੋਂ ਇਹ ਮੁੱਖ ਤੌਰ ’ਤੇ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਅਮਰੀਕੀ ਨੀਤੀਆਂ ਨੂੰ ਅੱਗੇ ਵਧਾਉਣ ਲਈ ਕੰਮ ਕਰਦਾ ਸੀ। ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਕੌਂਸਲੇਟ ਦੇ ਬੰਦ ਹੋਣ ਤੋਂ ਬਾਅਦ ਇਸ ਨਾਲ ਜੁੜੀਆਂ ਸਾਰੀਆਂ ਕੂਟਨੀਤਕ ਜ਼ਿੰਮੇਵਾਰੀਆਂ ਅਤੇ ਕੰਮਕਾਜ ਨੂੰ ਓਟਾਵਾ ਵਿੱਚ ਸਥਿਤ ਅਮਰੀਕੀ ਅੰਬੈਸੀ (ਸਫ਼ਾਰਤਖਾਨੇ) ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।
ਇਸ ਫ਼ੈਸਲੇ ਨੂੰ ਲੈ ਕੇ ਸਥਾਨਕ ਪੱਧਰ ’ਤੇ ਕਾਫ਼ੀ ਚਰਚਾ ਛਿੜ ਗਈ ਹੈ। ਸਾਬਕਾ ਅਧਿਕਾਰੀਆਂ ਅਤੇ ਵਪਾਰਕ ਮਾਹਰਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਅਮਰੀਕਾ ਦਾ ਕੈਨੇਡਾ ਦੇ ਮੱਧ ਹਿੱਸੇ ਨਾਲੋਂ ਸਿੱਧਾ ਸੰਪਰਕ ਕਮਜ਼ੋਰ ਹੋ ਸਕਦਾ ਹੈ। ਹਾਲਾਂਕਿ ਅਮਰੀਕੀ ਵਿਦੇਸ਼ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਨਾਲ ਸਬੰਧਾਂ ਅਤੇ ਵਪਾਰਕ ਪਹਿਲਕਦਮੀਆਂ ਨੂੰ ਲੈ ਕੇ ਉਨ੍ਹਾਂ ਦੀਆਂ ਨੀਤੀਆਂ ਪਹਿਲਾਂ ਵਾਂਗ ਹੀ ਬਰਕਰਾਰ ਰਹਿਣਗੀਆਂ ਅਤੇ ਇਸ ਪੜਾਅਵਾਰ ਬੰਦ ਕਰਨ ਦੀ ਪ੍ਰਕਿਰਿਆ ਨੂੰ ਜਲਦ ਹੀ ਨੇਪਰੇ ਚਾੜ੍ਹਿਆ ਜਾਵੇਗਾ।

Read News Paper

Related articles

spot_img

Recent articles

spot_img