ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਨਿਊ ਯਾਰਕ ਸ਼ਹਿਰ ਦੇ ਮੇਅਰ ਚੁਣੇ ਗਏ ਜ਼ੋਹਰਾਨ ਮਮਦਾਨੀ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਅਮਰੀਕੀ ਸਦਰ ਨੇ ਕਿਹਾ ਕਿ ਉਹ ‘ਕੋਈ ਨਾ ਕੋਈ ਹੱਲ ਕੱਢਣਗੇ’, ਜੋ ਰਿਪਬਲਿਕਨ ਰਾਸ਼ਟਰਪਤੀ ਤੇ ਡੈਮੋਕਰੈਟ ਆਗੂ ਲਈ ਇੱਕ ਸਮਝੌਤਾ ਸਾਬਤ ਹੋ ਸਕਦਾ ਹੈ’। ਹੁਣ ਤੱਕ ਦੋਵਾਂ ਨੇ ਇਕ ਦੂਜੇ ਨੂੰ ਸਿਆਸੀ ਵਿਰੋਧੀ ਵਜੋਂ ਪੇਸ਼ ਕੀਤਾ ਹੈ। ਟਰੰਪ ਪਿਛਲੇ ਕਈ ਮਹੀਨਿਆਂ ਤੋਂ ਮਮਦਾਨੀ ਦੀ ਨੁਕਤਾਚੀਨੀ ਕਰਦੇ ਆ ਰਹੇ ਹਨ। ਉਹ ਮਮਦਾਨੀ ਨੂੰ ਝੂਠਾ ‘ਕਾਮਰੇਡ’ ਦੱਸਦੇ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਇਥੋਂ ਤੱਕ ਆਖ ਦਿੱਤਾ ਸੀ ਕਿ ਜੇਕਰ ਡੈਮੋਕਰੈਟਿਕ ਸੋਸ਼ਲਿਸਟ ਚੁਣੇ ਗਏ ਤਾਂ ਉਨ੍ਹਾਂ ਦਾ ਪਿੱਤਰੀ ਸ਼ਹਿਰ ਨਿਊਯਾਰਕ ਬਰਬਾਦ ਹੋ ਜਾਵੇਗਾ। ਟਰੰਪ ਨੇ ਯੁਗਾਂਡਾ ਵਿਚ ਜਨਮੇ ਅਤੇ ਕੁਦਰਤੀ ਰੂਪ ਵਿਚ ਅਮਰੀਕੀ ਨਾਗਰਿਕ ਬਣ ਚੁੱਕੇ ਮਮਦਾਨੀ ਨੂੰ ਡਿਪੋਰਟ ਕਰਨ ਤੇ ਨਿਊਯਾਰਕ ਤੋਂ ਸੰਘੀ ਰਕਮ ਵਾਪਸ ਲੈਣ ਦੀ ਧਮਕੀ ਵੀ ਦੇ ਦਿੱਤੀ ਸੀ।
ਡੋਨਾਲਡ ਟਰੰਪ ਵੱਲੋਂ ਹੁਣ ਜ਼ੋਹਰਾਨ ਮਮਦਾਨੀ ਨਾਲ ਗੱਲਬਾਤ ਦੇ ਸੰਕੇਤ

Published:






