ਨਵੀਂ ਦਿੱਲੀ/ਪੰਜਾਬ ਪੋਸਟ :
ਏਅਰ ਇੰਡੀਆ ਐਕਸਪ੍ਰੈੱਸ ਨੇ ਆਪਣੇ ਮੁੱਖ ਵਿੱਤੀ ਅਧਿਕਾਰੀ (ਸੀਐੱਫਓ) ਦੀਪਕ ਰਾਜਾਵਤ ਨੂੰ ਕੰਪਨੀ ਦਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਿਯੁਕਤ ਕੀਤਾ ਹੈ। ਉਹ 1 ਦਸੰਬਰ 2026 ਤੋਂ ਅਹੁਦਾ ਸੰਭਾਲਣਗੇ। ਹਵਾਬਾਜ਼ੀ ਅਤੇ ਵਿੱਤੀ ਖੇਤਰ ਵਿੱਚ 20 ਸਾਲ ਤੋਂ ਵੱਧ ਤਜਰਬਾ ਰੱਖਣ ਵਾਲੇ ਰਾਜਾਵਤ ਪਹਿਲਾਂ ਵਿਸਤਾਰਾ ਵਿੱਚ ਵੀ ਕਈ ਅਹਿਮ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ।







