ਪੱਛਮੀ ਬੰਗਾਲ ਵਿੱਚ 89.93% ਅਤੇ ਤਾਮਿਲਨਾਡੂ ਵਿੱਚ 82.24% ਰਿਕਾਰਡ ਤੋੜ ਵੋਟਿੰਗ

Published:

Rate this post

ਨਵੀਂ ਦਿੱਲੀ/ ਪੰਜਾਬ ਪੋਸਟ
ਦੇਸ਼ ਦੇ ਦੋ ਪ੍ਰਮੁੱਖ ਰਾਜਾਂ, ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਿੱਚ ਅੱਜ, 23 ਅਪ੍ਰੈਲ 2026 ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਚੋਣ ਕਮਿਸ਼ਨ ਵੱਲੋਂ ਸ਼ਾਮ 5:00 ਵਜੇ ਤੱਕ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਪੱਛਮੀ ਬੰਗਾਲ (ਪਹਿਲੇ ਪੜਾਅ ਦੀਆਂ 152 ਸੀਟਾਂ) ਵਿੱਚ 89.93% ਅਤੇ ਤਾਮਿਲਨਾਡੂ (ਸਾਰੀਆਂ 234 ਸੀਟਾਂ) ਵਿੱਚ 82.24% ਵੋਟਿੰਗ ਦਰਜ ਕੀਤੀ ਗਈ ਹੈ। ਕਿਉਂਕਿ ਵੋਟਿੰਗ ਸ਼ਾਮ 6:00 ਵਜੇ ਤੱਕ ਜਾਰੀ ਸੀ, ਇਸ ਲਈ ਅੰਤਿਮ ਅੰਕੜਿਆਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਵਿੱਚ ਸਭ ਤੋਂ ਵੱਧ 91.36% ਵੋਟਿੰਗ ਜਦਕਿ ਪੋਰੇ ਬੰਗਾਲ ਵਿੱਚ ਵੀ ਵੋਟਿੰਗ ਪ੍ਰਕਿਰਿਆ ਸਵੇਰ ਤੋਂ ਹੀ ਬਹੁਤ ਤੇਜ਼ ਰਹੀ। ਹਾਲਾਂਕਿ ਪੋਲਿੰਗ ਵੱਡੇ ਪੱਧਰ ‘ਤੇ ਸ਼ਾਂਤੀਪੂਰਵਕ ਰਹੀ, ਪਰ ਮੁਰਸ਼ਿਦਾਬਾਦ ਦੇ ਡੋਮਕਲ ਅਤੇ ਕੂਚ ਬਿਹਾਰ ਦੇ ਕੁਝ ਇਲਾਕਿਆਂ ਵਿੱਚ ਝੜਪਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਓਧਰ, ਤਾਮਿਲਨਾਡੂ ਵਿੱਚ ਤਿਕੋਣੇ ਮੁਕਾਬਲੇ ਅਤੇ ਨਵੇਂ ਸਿਆਸੀ ਸਮੀਕਰਨਾਂ ਕਾਰਨ ਵੋਟਿੰਗ ਫੀਸਦੀ ਵਿੱਚ ਪਿਛਲੀ ਵਾਰ ਨਾਲੋਂ ਉਛਾਲ ਦੇਖਣ ਨੂੰ ਮਿਲਿਆ ਹੈ। ਦੋਵਾਂ ਰਾਜਾਂ ਵਿੱਚ ਵੋਟਾਂ ਦੀ ਗਿਣਤੀ 4 ਮਈ 2026 ਨੂੰ ਹੋਵੇਗੀ।

Read News Paper

Related articles

spot_img

Recent articles

spot_img