ਭਾਰਤ ਅਤੇ ਬ੍ਰਿਟੇਨ ਵਿਚਕਾਰ ਇਤਿਹਾਸਕ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ: 99% ਭਾਰਤੀ ਉਤਪਾਦਾਂ ਨੂੰ ਮਿਲੇਗੀ ਡਿਊਟੀ-ਫ੍ਰੀ ਪਹੁੰਚ, ਦੋਹਰੇ ਸਮਾਜਿਕ ਸੁਰੱਖਿਆ ਟੈਕਸ ਤੋਂ ਮਿਲੀ ਵੱਡੀ ਰਾਹਤ

Published:

Rate this post

ਨਵੀਂ ਦਿੱਲੀ/ਲੰਡਨ/ਪੰਜਾਬ ਪੋਸਟ
ਭਾਰਤ ਅਤੇ ਯੂਨਾਈਟਿਡ ਕਿੰਗਡਮ ਦੇ ਆਰਥਿਕ ਸਬੰਧਾਂ ਵਿੱਚ ਅੱਜ 15 ਜੁਲਾਈ ਤੋਂ ਇੱਕ ਨਵਾਂ ਅਤੇ ਸੁਹਿਰਦ ਅਧਿਆਇ ਸ਼ੁਰੂ ਹੋ ਗਿਆ ਹੈ। ਦੋਵਾਂ ਦੇਸ਼ਾਂ ਵਿਚਕਾਰ ਹੋਇਆ ਇਤਿਹਾਸਕ ਮੁਕਤ ਵਪਾਰ ਸਮਝੌਤਾ—ਜਿਸ ਨੂੰ ‘ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤਾ’ ਕਿਹਾ ਗਿਆ ਹੈ—ਅੱਜ ਤੋਂ ਅਧਿਕਾਰਤ ਤੌਰ ‘ਤੇ ਪੂਰੀ ਤਰ੍ਹਾਂ ਲਾਗੂ (ਇਨ ਫੋਰਸ) ਹੋ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਕਾਰ ‘ਡਬਲ ਕੰਟਰੀਬਿਊਸ਼ਨ ਕਨਵੈਨਸ਼ਨ’ ਯਾਨੀ ਸਮਾਜਿਕ ਸੁਰੱਖਿਆ ਸਮਝੌਤਾ ਵੀ ਲਾਗੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਪਾਰ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਇਸ ਨੂੰ ਦੋਵਾਂ ਲੋਕਤੰਤਰਾਂ ਦੇ ਇਤਿਹਾਸ ਵਿੱਚ ਇੱਕ ‘ਸੁਨਹਿਰੀ ਪਲ’ ਦੱਸਦਿਆਂ ਕਿਹਾ ਕਿ ਇਸ ਨਾਲ ਭਾਰਤੀ ਕਿਸਾਨਾਂ, ਕਾਰੋਬਾਰੀਆਂ, ਐਮ.ਐਸ.ਐਮ.ਈ. ਸੈਕਟਰ ਅਤੇ ਉਦਯੋਗ ਜਗਤ ਨੂੰ ਬਹੁਤ ਵੱਡਾ ਹੁੰਗਾਰਾ ਮਿਲੇਗਾ।
ਇਸ ਸਮਝੌਤੇ ਦੇ ਲਾਗੂ ਹੋਣ ਨਾਲ ਭਾਰਤ ਤੋਂ ਬ੍ਰਿਟੇਨ ਜਾਣ ਵਾਲੇ ਲਗਭਗ 99 ਫਰਤੀਸ਼ਤ (99%) ਉਤਪਾਦਾਂ ਅਤੇ ਨਿਰਯਾਤ ‘ਤੇ ਲੱਗਣ ਵਾਲਾ ਕਸਟਮ ਟੈਕਸ (ਆਯਾਤ ਡਿਊਟੀ) ਪੂਰੀ ਤਰ੍ਹਾਂ ਖ਼ਤਮ (ਜ਼ੀਰੋ) ਹੋ ਗਿਆ ਹੈ। ਭਾਰਤ ਦੇ ਮੁੱਖ ਕਿਰਤ-ਪ੍ਰਧਾਨ ਖੇਤਰਾਂ ਜਿਵੇਂ ਕਿ ਟੈਕਸਟਾਈਲ (ਕੱਪੜਾ ਉਦਯੋਗ), ਚਮੜਾ (ਲੈਦਰ) ਅਤੇ ਫੁੱਟਵੀਅਰ, ਸਮੁੰਦਰੀ ਭੋਜਨ (ਮੈਰੀਨ ਪ੍ਰੋਡਕਟਸ), ਪ੍ਰੋਸੈਸਡ ਫੂਡ, ਇੰਜੀਨੀਅਰਿੰਗ ਸਮਾਨ ਅਤੇ ਫਾਰਮਾਸਿਊਟੀਕਲ (ਦਵਾਈਆਂ) ਨੂੰ ਬ੍ਰਿਟਿਸ਼ ਮਾਰਕੀਟ ਵਿੱਚ ਸਿੱਧੀ ਅਤੇ ਮੁਫ਼ਤ ਪਹੁੰਚ ਮਿਲੇਗੀ, ਜਿਸ ਨਾਲ ਭਾਰਤੀ ਉਤਪਾਦਾਂ ਦੀ ਕੀਮਤ ਮੁਕਾਬਲੇਬਾਜ਼ੀ ਬਹੁਤ ਜ਼ਿਆਦਾ ਵਧ ਜਾਵੇਗੀ। ਦੂਜੇ ਪਾਸੇ, ਭਾਰਤ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਪ੍ਰੀਮੀਅਮ ਵਸਤੂਆਂ ਜਿਵੇਂ ਸਕੌਚ ਵਿਸਕੀ, ਕਾਰਾਂ (ਇਲੈਕਟ੍ਰਿਕ ਵਾਹਨਾਂ ਸਮੇਤ) ਅਤੇ ਕਾਸਮੈਟਿਕਸ ‘ਤੇ ਲੱਗਣ ਵਾਲੇ ਉੱਚ ਟੈਰਿਫਾਂ ਵਿੱਚ ਕੋਟਾ ਪ੍ਰਣਾਲੀ ਤਹਿਤ ਪੜਾਅਵਾਰ ਵੱਡੀ ਕਟੌਤੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਹਾਲਾਂਕਿ, ਭਾਰਤ ਨੇ ਆਪਣੇ ਸੰਵੇਦਨਸ਼ੀਲ ਖੇਤਰਾਂ ਜਿਵੇਂ ਡੇਅਰੀ, ਅਨਾਜ, ਦਾਲਾਂ ਅਤੇ ਨਿਊਨਤਮ ਗੋਲਡ ਬਾਰਾਂ ਨੂੰ ਇਸ ਸਮਝੌਤੇ ਤੋਂ ਬਾਹਰ ਰੱਖ ਕੇ ਸਥਾਨਕ ਹਿੱਤਾਂ ਦੀ ਰਾਖੀ ਕੀਤੀ ਹੈ।

Read News Paper

Related articles

spot_img

Recent articles

spot_img