ਕੈਨੇਡਾ ਦੇ OSAP ਪ੍ਰੋਗਰਾਮ ’ਚ ਵੱਡੀ ਗੜਬੜੀ, ਤਿੰਨ IP ਪਤਿਆਂ ਤੋਂ ਹਜ਼ਾਰਾਂ ਅਰਜ਼ੀਆਂ

Published:

Rate this post

ਟੋਰਾਂਟੋ, ਕੈਨੇਡਾ/ਪੰਜਾਬ ਪੋਸਟ

ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਵਿਦਿਆਰਥੀਆਂ ਨੂੰ ਮਿਲਣ ਵਾਲੀ ਸਰਕਾਰੀ ਵਿੱਤੀ ਸਹਾਇਤਾ ਸਕੀਮ OSAP ਦੀ ਜਾਂਚ ਦੌਰਾਨ ਹੈਰਾਨੀਜਨਕ ਖੁਲਾਸਾ ਹੋਇਆ ਹੈ। ਰਿਪੋਰਟਾਂ ਮੁਤਾਬਕ 8,300 ਤੋਂ ਵੱਧ ਅਰਜ਼ੀਆਂ ਸਿਰਫ਼ ਤਿੰਨ ਇੰਟਰਨੈੱਟ IP ਪਤਿਆਂ ਰਾਹੀਂ ਭਰੀਆਂ ਗਈਆਂ।

ਜਾਂਚ ਦੇ ਘੇਰੇ ਵਿੱਚ ਤਿੰਨ ਨਿੱਜੀ ਕੈਰੀਅਰ ਕਾਲਜ ਹਨ। ਸਰਕਾਰ ਨੂੰ 200 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ ਕਿ ਏਜੰਟਾਂ ਵੱਲੋਂ ਵਿਦਿਆਰਥੀਆਂ ਦੀ ਥਾਂ ਅਰਜ਼ੀਆਂ ਭਰਨ ਅਤੇ ਕੋਰਸ ਦਾ ਕੰਮ ਪੂਰਾ ਕਰਨ ਦੇ ਦੋਸ਼ ਹਨ। ਸਰਕਾਰ ਨੇ ਕਾਲਜਾਂ ਨੂੰ ਮਿਲੇ ਫੰਡਾਂ ਦੇ ਆਡਿਟ ਲਈ KPMG ਨੂੰ ਜ਼ਿੰਮੇਵਾਰੀ ਸੌਂਪੀ ਹੈ ਅਤੇ ਮੁੱਢਲੀ ਰਿਪੋਰਟ ਪੁਲੀਸ ਨੂੰ ਭੇਜੀ ਗਈ ਹੈ।

ਇਸ ਮਾਮਲੇ ਕਾਰਨ ਕੈਨੇਡਾ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਅਤੇ ਪੜ੍ਹਾਈ ਨੂੰ ਲੈ ਕੇ ਚਿੰਤਾ ਵਧ ਗਈ ਹੈ।

Read News Paper

Related articles

spot_img

Recent articles

spot_img