ਓਟਵਾ/ਪੰਜਾਬ ਪੋਸਟ :
ਕੈਨੇਡਾ ਦੀ ਸਰਹੱਦੀ ਸੇਵਾ ਏਜੰਸੀ (CBSA) ਨੇ 63 ਅਧਿਕਾਰੀਆਂ ਨੂੰ ਘੱਟ ਤਨਖ਼ਾਹ ਵਾਲੇ ਅਹੁਦਿਆਂ ’ਤੇ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਅਧਿਕਾਰੀਆਂ ਨੂੰ ਸਿਹਤ ਜਾਂ ਮਨੋਵਿਗਿਆਨਕ ਸਮੱਸਿਆਵਾਂ ਕਾਰਨ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਹੈ। ਏਜੰਸੀ ਦਾ ਕਹਿਣਾ ਹੈ ਕਿ ਸਰਹੱਦੀ ਸੁਰੱਖਿਆ ਦੀਆਂ ਕੁਝ ਅਸਾਮੀਆਂ ਲਈ ਹਥਿਆਰ ਚਲਾਉਣ ਦੀ ਯੋਗਤਾ ਲਾਜ਼ਮੀ ਹੈ। ਦੂਜੇ ਪਾਸੇ ਮੁਲਾਜ਼ਮ ਯੂਨੀਅਨ ਨੇ ਇਸ ਫ਼ੈਸਲੇ ਨੂੰ ਵਿਤਕਰੇ ਭਰਿਆ ਅਤੇ ਗ਼ੈਰ-ਵਾਜਬ ਦੱਸਿਆ ਹੈ। ਯੂਨੀਅਨ ਮੁਤਾਬਕ ਇਹ ਤਜਰਬੇਕਾਰ ਅਧਿਕਾਰੀ ਬਿਨਾਂ ਹਥਿਆਰਾਂ ਦੇ ਵੀ ਕਈ ਮਹੱਤਵਪੂਰਨ ਕੰਮ ਕਰ ਸਕਦੇ ਹਨ। ਇਨ੍ਹਾਂ ਤੋਂ ਇਲਾਵਾ 14 ਹੋਰ ਮੁਲਾਜ਼ਮਾਂ ਦੇ ਮਾਮਲੇ ਦੀ ਸਮੀਖਿਆ ਜਾਰੀ ਹੈ ਅਤੇ 36 ਅਧਿਕਾਰੀ ਅਹੁਦਾ ਘਟਣ ਤੋਂ ਬਚਣ ਲਈ ਪਹਿਲਾਂ ਹੀ ਸੇਵਾਮੁਕਤ ਹੋ ਚੁੱਕੇ ਹਨ।







