ਅਮਰੀਕੀ ਜਲ ਸੈਨਾ ਦੇ ਦੋ ਅਧਿਕਾਰੀਆਂ ਨੂੰ ਈਰਾਨ ਦੀ ਧਮਕੀ, ਤਸਵੀਰਾਂ ਜਾਰੀ ਕਰ ਕਿਹਾ ‘ਅਸੀਂ ਤੁਹਾਨੂੰ ਲੱਭ ਲਵਾਂਗੇ’

Published:

Rate this post

ਤੇਹਰਾਨ/ਪੰਜਾਬ ਪੋਸਟ :

ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਦੱਖਣੀ ਅਫ਼ਰੀਕਾ ਸਥਿਤ ਈਰਾਨੀ ਦੂਤਾਵਾਸ ਨੇ ਅਮਰੀਕੀ ਜਲ ਸੈਨਾ ਦੇ ਦੋ ਸੀਨੀਅਰ ਅਧਿਕਾਰੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਜਾਰੀ ਕਰਦਿਆਂ ਧਮਕੀ ਦਿੱਤੀ ਹੈ ਕਿ ‘ਅਸੀਂ ਤੁਹਾਨੂੰ ਲੱਭ ਲਵਾਂਗੇ।’ ਦੂਤਾਵਾਸ ਨੇ ਕਮਾਂਡਰ ਲੇਅ ਰੇ ਟੇਟ ਅਤੇ ਲੈਫਟੀਨੈਂਟ ਕਮਾਂਡਰ ਜੈਫਰੀ ਯਾਰਕ ’ਤੇ ਈਰਾਨ ਦੇ ਮਿਨਾਬ ਸ਼ਹਿਰ ਦੇ ਇੱਕ ਸਕੂਲ ’ਤੇ ਮਿਜ਼ਾਈਲ ਹਮਲੇ ਦਾ ਹੁਕਮ ਦੇਣ ਦੇ ਦੋਸ਼ ਲਾਏ ਹਨ। ਈਰਾਨ ਦਾ ਦਾਅਵਾ ਹੈ ਕਿ ਇਸ ਹਮਲੇ ਵਿੱਚ 168 ਬੱਚਿਆਂ ਦੀ ਮੌਤ ਹੋਈ ਸੀ। ਇਹ ਧਮਕੀ ਅਮਰੀਕੀ ਜੰਗੀ ਜਹਾਜ਼ ਯੂਐੱਸਐੱਸ ਸਪ੍ਰੂਐਂਸ ਦੇ 357 ਦਿਨਾਂ ਦੀ ਤਾਇਨਾਤੀ ਮਗਰੋਂ ਕੈਲੀਫੋਰਨੀਆ ਪਰਤਣ ਸਮੇਂ ਦਿੱਤੀ ਗਈ। ਇਸ ਘਟਨਾ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧਣ ਦੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ।

Read News Paper

Related articles

spot_img

Recent articles

spot_img