ਨਵੀਂ ਦਿੱਲੀ/ਪੰਜਾਬ ਪੋਸਟ :
ਏਅਰ ਇੰਡੀਆ ਨੇ ਦਿੱਲੀ ਅਤੇ ਮੁੰਬਈ ਤੋਂ ਨਿਊਯਾਰਕ ਤੇ ਨਿਊਵਾਰਕ ਲਈ ਬਿਨਾਂ ਰੁਕੇ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਹਵਾਈ ਖੇਤਰ ਦੀਆਂ ਪਾਬੰਦੀਆਂ ਵਿੱਚ ਢਿੱਲ ਮਿਲਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਪਹਿਲਾਂ ਰੋਮ ਵਿੱਚ ਤੇਲ ਭਰਨ ਲਈ ਤਕਨੀਕੀ ਠਹਿਰਾਅ ਕਾਰਨ ਯਾਤਰਾ ਲਗਭਗ 22 ਘੰਟੇ ਲੱਗਦੀ ਸੀ, ਜੋ ਹੁਣ ਘਟ ਕੇ ਕਰੀਬ 17 ਘੰਟੇ ਰਹਿ ਗਈ ਹੈ। ਇਸ ਨਾਲ ਯਾਤਰੀਆਂ ਦੇ ਪੰਜ ਘੰਟੇ ਤੱਕ ਬਚਣਗੇ।







