ਐਨਵੀਡੀਆ ਦੇ ਸਾਬਕਾ ਮੁਖੀ ਜੇਨਸਨ ਹੁਆਂਗ ਦੀ ਵਾਪਸੀ ਦੀ ਚਰਚਾ ਤੇਜ਼, ਸਿਲੀਕਾਨ ਵੈਲੀ ਦੇ ਤਕਨੀਕੀ ਆਗੂ ਸਮਰਥਨ ਵਿੱਚ ਆਏ ਅੱਗੇ

Published:

Rate this post

ਵਾਸ਼ਿੰਗਟਨ/ਪੰਜਾਬ ਪੋਸਟ :

ਦੁਨੀਆ ਦੀ ਪ੍ਰਮੁੱਖ ਚਿੱਪ ਨਿਰਮਾਤਾ ਕੰਪਨੀ ਐਨਵੀਡੀਆ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਜੇਨਸਨ ਹੁਆਂਗ ਦੀ ਮੁੜ ਅਹੁਦੇ ’ਤੇ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਮੁਤਾਬਕ ਸਿਲੀਕਾਨ ਵੈਲੀ ਦੇ ਕਈ ਪ੍ਰਭਾਵਸ਼ਾਲੀ ਤਕਨੀਕੀ ਆਗੂ ਕੰਪਨੀ ਦੇ ਬੋਰਡ ’ਤੇ ਹੁਆਂਗ ਨੂੰ ਮੁੜ ਮੁੱਖ ਕਾਰਜਕਾਰੀ ਬਣਾਉਣ ਲਈ ਦਬਾਅ ਪਾ ਰਹੇ ਹਨ। ਉਨ੍ਹਾਂ ਦੇ ਸਮਰਥਕ ਇਸ ਮਕਸਦ ਲਈ ਤਕਨੀਕੀ ਉਦਯੋਗ ਦੇ ਆਗੂਆਂ ਨੂੰ ਇਕੱਠਾ ਕਰ ਰਹੇ ਹਨ ਅਤੇ ਵ੍ਹਾਈਟ ਹਾਊਸ ਤੋਂ ਵੀ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੁਆਂਗ ਨੇ 12 ਨਵੰਬਰ ਨੂੰ ਕੰਪਨੀ ਦੇ ਮੁਖੀ ਅਤੇ ਬੋਰਡ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਇਸ ਤੋਂ ਬਾਅਦ ਕੰਪਨੀ ਦੀ ਵਿੱਤ ਮੁਖੀ ਕੋਲੇਟ ਕ੍ਰੈੱਸ ਨੂੰ ਅੰਤਰਿਮ ਮੁੱਖ ਕਾਰਜਕਾਰੀ ਅਧਿਕਾਰੀ ਬਣਾਇਆ ਗਿਆ। ਦੂਜੇ ਪਾਸੇ ਅਮਰੀਕੀ ਖ਼ਜ਼ਾਨਾ ਮੰਤਰੀ ਸਕਾਟ ਬੇਸੈਂਟ ਨੇ ਐਨਵੀਡੀਆ ਦੇ ਬੋਰਡ ਨੂੰ ਨਵੇਂ ਮੁਖੀ ਦੀ ਚੋਣ ਕੰਪਨੀ ਤੋਂ ਬਾਹਰਲੇ ਕਿਸੇ ਵਿਅਕਤੀ ਵਿੱਚੋਂ ਕਰਨ ਦੀ ਸਲਾਹ ਦਿੱਤੀ ਹੈ। ਹਾਲਾਂਕਿ ਹੁਆਂਗ ਦੀ ਵਾਪਸੀ ਬਾਰੇ ਅਜੇ ਕੋਈ ਅਧਿਕਾਰਤ ਫ਼ੈਸਲਾ ਨਹੀਂ ਹੋਇਆ ਅਤੇ ਕੰਪਨੀ ਨੇ ਵੀ ਇਸ ਰਿਪੋਰਟ ’ਤੇ ਟਿੱਪਣੀ ਨਹੀਂ ਕੀਤੀ।

Read News Paper

Related articles

spot_img

Recent articles

spot_img