ਕ੍ਰਾਈਸਟਚਰਚ/ਪੰਜਾਬ ਪੋਸਟ :
ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ ਲਈ ਰਵਿੰਦਰ ਜਡੇਜਾ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਨਾ ਕਰਨ ਦੇ ਫ਼ੈਸਲੇ ’ਤੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਜਡੇਜਾ ਦੀ ਫਿਰਕੀ ਗੇਂਦਬਾਜ਼ੀ ਮੈਚ ਦੇ ਚੌਥੇ ਅਤੇ ਪੰਜਵੇਂ ਦਿਨ ਭਾਰਤ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਸਕਦੀ ਸੀ। ਗਾਵਸਕਰ ਨੇ ਮੁਹੰਮਦ ਸਿਰਾਜ ਨੂੰ ਵੀ ਲਗਾਤਾਰ ਦੂਜੇ ਟੈਸਟ ਵਿੱਚ ਮੌਕਾ ਨਾ ਮਿਲਣ ’ਤੇ ਹੈਰਾਨੀ ਜਤਾਈ। ਭਾਰਤ ਨੇ ਦੂਜੇ ਟੈਸਟ ਲਈ ਸਿਰਫ਼ ਇੱਕ ਬਦਲਾਅ ਕਰਦਿਆਂ ਪ੍ਰਸਿੱਧ ਕ੍ਰਿਸ਼ਨਾ ਦੀ ਥਾਂ ਗੁਰਨੂਰ ਬਰਾੜ ਨੂੰ ਟੈਸਟ ਕ੍ਰਿਕਟ ਵਿੱਚ ਪਹਿਲਾ ਮੌਕਾ ਦਿੱਤਾ ਹੈ।







