ਨੌਕਰੀਆਂ ਦਾ ਲਾਲਚ ਦੇ ਕੇ 164 ਵਿਦੇਸ਼ੀਆਂ ਨੂੰ ਬਣਾਇਆ ਬੰਦੀ, ਸਾਈਬਰ ਠੱਗੀ ਦੇ ਕੌਮਾਂਤਰੀ ਗਰੋਹ ਦਾ ਪਰਦਾਫ਼ਾਸ਼

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ :

ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਨੋਇਡਾ ਵਿੱਚ ਕਾਰਵਾਈ ਕਰਦਿਆਂ ਮਨੁੱਖੀ ਤਸਕਰੀ ਅਤੇ ਸਾਈਬਰ ਠੱਗੀ ਦੇ ਕੌਮਾਂਤਰੀ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ। ਪੁਲੀਸ ਨੇ 92 ਇੰਡੋਨੇਸ਼ੀਆਈ ਅਤੇ 72 ਮਲੇਸ਼ੀਆਈ ਨਾਗਰਿਕਾਂ ਸਮੇਤ 164 ਵਿਦੇਸ਼ੀਆਂ ਨੂੰ ਛੁਡਵਾਇਆ, ਜਿਨ੍ਹਾਂ ਨੂੰ ਚੰਗੀਆਂ ਨੌਕਰੀਆਂ ਦਾ ਲਾਲਚ ਦੇ ਕੇ ਭਾਰਤ ਬੁਲਾਇਆ ਗਿਆ ਸੀ। ਦੋਸ਼ ਹੈ ਕਿ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰਕੇ ਉਨ੍ਹਾਂ ਨੂੰ ਆਪਣੇ ਹੀ ਦੇਸ਼ਾਂ ਦੇ ਲੋਕਾਂ ਨਾਲ ਫ਼ਰਜ਼ੀ ਨਿਵੇਸ਼ ਯੋਜਨਾਵਾਂ ਰਾਹੀਂ ਠੱਗੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਪੁਲੀਸ ਨੇ ਇੱਕ 25 ਸਾਲਾ ਮਲੇਸ਼ੀਆਈ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਦੋ ਭਾਰਤੀ ਸ਼ੱਕੀਆਂ ਦੀ ਭਾਲ ਜਾਰੀ ਹੈ। ਛਾਪੇ ਦੌਰਾਨ 355 ਮੋਬਾਈਲ ਫ਼ੋਨ, 168 ਕੰਪਿਊਟਰ, 26 ਲੈਪਟਾਪ, 53 ਸਿਮ ਕਾਰਡ ਅਤੇ 174 ਪਾਸਪੋਰਟ ਬਰਾਮਦ ਕੀਤੇ ਗਏ।

Read News Paper

Related articles

spot_img

Recent articles

spot_img