ਸ਼ੇਨਜ਼ੇਨ/ਪੰਜਾਬ ਪੋਸਟ :
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਗਲੇ ਹਫ਼ਤੇ ਚੀਨ ਦੇ ਸ਼ਹਿਰ ਸ਼ੇਨਜ਼ੇਨ ਵਿੱਚ ਸਾਂਝੀ ਬੈਠਕ ਕਰਨਗੇ। ਵ੍ਹਾਈਟ ਹਾਊਸ ਨੇ ਇਸ ਮੁਲਾਕਾਤ ਦੀ ਪੁਸ਼ਟੀ ਕੀਤੀ ਹੈ। ਇਹ ਤਿੰਨਾਂ ਦੇਸ਼ਾਂ ਦੇ ਮੁਖੀਆਂ ਦੀ ਪਹਿਲੀ ਤਿਕੋਣੀ ਬੈਠਕ ਹੋਵੇਗੀ, ਜੋ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏਪੈਕ) ਸੰਮੇਲਨ ਦੌਰਾਨ ਹੋਵੇਗੀ।
ਬੈਠਕ ਵਿੱਚ ਟਰੰਪ ਵੱਲੋਂ ਪਰਮਾਣੂ ਹਥਿਆਰਾਂ ਦੀ ਕਮੀ ਅਤੇ ਈਰਾਨ ਨਾਲ ਚੱਲ ਰਹੀ ਜੰਗ ਬਾਰੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਰੂਸ-ਯੂਕਰੇਨ ਜੰਗ ਇਸ ਬੈਠਕ ਦੇ ਮੁੱਖ ਏਜੰਡੇ ਵਿੱਚ ਸ਼ਾਮਲ ਨਹੀਂ ਹੋਵੇਗੀ। ਅਮਰੀਕੀ ਅਧਿਕਾਰੀਆਂ ਮੁਤਾਬਕ ਇਸ ਮੁਲਾਕਾਤ ਤੋਂ ਕਿਸੇ ਵੱਡੇ ਸਮਝੌਤੇ ਦੀ ਉਮੀਦ ਨਹੀਂ ਹੈ, ਪਰ ਇਹ ਤਿੰਨਾਂ ਤਾਕਤਵਰ ਦੇਸ਼ਾਂ ਵਿਚਾਲੇ ਭਵਿੱਖੀ ਗੱਲਬਾਤ ਦੀ ਸ਼ੁਰੂਆਤ ਬਣ ਸਕਦੀ ਹੈ।







