ਇੰਦੌਰ/ਪੰਜਾਬ ਪੋਸਟ :
ਭਾਰਤ ਦੇ ਨੌਜਵਾਨ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਨੇ ਪੁਰਸ਼ ਟੀ-20 ਕ੍ਰਿਕਟ ਵਿੱਚ ਸਭ ਤੋਂ ਛੋਟੀ ਉਮਰ ਦਾ ਕਪਤਾਨ ਬਣ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਮਹਿਜ਼ 15 ਸਾਲ ਅਤੇ 232 ਦਿਨ ਦੀ ਉਮਰ ਵਿੱਚ ਉਸ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ 2026-27 ਦੇ ਮੁਕਾਬਲੇ ਵਿੱਚ ਬਿਹਾਰ ਦੀ ਟੀਮ ਦੀ ਕਪਤਾਨੀ ਕਰਦਿਆਂ ਸੌਰਾਸ਼ਟਰ ਵਿਰੁੱਧ ਮੈਦਾਨ ਵਿੱਚ ਉਤਰਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਕ੍ਰੋਏਸ਼ੀਆ ਦੇ ਜ਼ੈਕ ਵੁਕੁਸਿਕ ਦੇ ਨਾਂ ਸੀ, ਜਿਸ ਨੇ 17 ਸਾਲ ਅਤੇ 311 ਦਿਨ ਦੀ ਉਮਰ ਵਿੱਚ ਕਪਤਾਨੀ ਕੀਤੀ ਸੀ। ਵੈਭਵ ਨੇ ਇਸ ਤਰ੍ਹਾਂ ਪਿਛਲਾ ਰਿਕਾਰਡ ਤੋੜ ਕੇ ਭਾਰਤੀ ਕ੍ਰਿਕਟ ਵਿੱਚ ਆਪਣੀ ਇੱਕ ਹੋਰ ਵੱਡੀ ਪ੍ਰਾਪਤੀ ਦਰਜ ਕਰਵਾਈ ਹੈ।







