ਰਸਗੁੱਲਾ ਸਮਝ ਕੇ ਦੇਸੀ ਬੰਬ ਚੱਬ ਗਿਆ ਵਿਅਕਤੀ, ਮੂੰਹ ਵਿੱਚ ਧਮਾਕਾ ਹੋਣ ਕਾਰਨ ਦਰਦਨਾਕ ਮੌਤ

Published:

Rate this post

ਡਿੰਡੋਰੀ/ਪੰਜਾਬ ਪੋਸਟ :

ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਿੱਥੇ 35 ਸਾਲਾ ਰਾਜਿੰਦਰ ਦੀ ਦੇਸੀ ਬੰਬ ਮੂੰਹ ਵਿੱਚ ਫਟਣ ਕਾਰਨ ਮੌਤ ਹੋ ਗਈ। ਪੁਲੀਸ ਅਨੁਸਾਰ 10 ਨਵੰਬਰ ਦੀ ਰਾਤ ਰਾਜਿੰਦਰ ਆਪਣੇ ਘਰ ਦੇ ਵਿਹੜੇ ਵਿੱਚ ਅੱਗ ਸੇਕ ਰਿਹਾ ਸੀ। ਇਸ ਦੌਰਾਨ ਉਸ ਦਾ ਦੋਸਤ ਰਾਮਭਗਤ ਉੱਥੇ ਆਇਆ ਅਤੇ ਉਸ ਨੂੰ ਰਸਗੁੱਲੇ ਵਰਗੀ ਦਿਖਣ ਵਾਲੀ ਚੀਜ਼ ਖਾਣ ਲਈ ਦਿੱਤੀ। ਰਾਜਿੰਦਰ ਨੇ ਇਸ ਨੂੰ ਮਠਿਆਈ ਸਮਝ ਕੇ ਮੂੰਹ ਵਿੱਚ ਪਾਇਆ ਅਤੇ ਚੱਬਦੇ ਹੀ ਜ਼ੋਰਦਾਰ ਧਮਾਕਾ ਹੋ ਗਿਆ। ਗੰਭੀਰ ਜ਼ਖ਼ਮੀ ਰਾਜਿੰਦਰ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਪੁਲੀਸ ਮੁਤਾਬਕ ਇਹ ਦੇਸੀ ਵਿਸਫੋਟਕ ਜੰਗਲੀ ਸੂਰਾਂ ਦਾ ਸ਼ਿਕਾਰ ਕਰਨ ਲਈ ਵਰਤਿਆ ਜਾਂਦਾ ਹੈ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਬੰਬ ਉਸ ਨੂੰ ਧਰਮੂ ਨਾਮਕ ਵਿਅਕਤੀ ਨੇ ਦਿੱਤਾ ਸੀ। ਪੁਲੀਸ ਨੇ ਰਾਮਭਗਤ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਅਤੇ ਵਿਸਫੋਟਕ ਪਦਾਰਥ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਮਜ਼ਾਕ ਸੀ ਜਾਂ ਜਾਣਬੁੱਝ ਕੇ ਕੀਤਾ ਗਿਆ ਹਮਲਾ।

Read News Paper

Related articles

spot_img

Recent articles

spot_img