ਬ੍ਰਾਜ਼ੀਲ ਵਿਖੇ ਯੂਐਨ ਕੋਪ-20 ਕਲਾਈਮੇਟ ਸਿਖਰ ਵਾਰਤਾ ‘ਚ ਅੱਗ ਲੱਗਣ ਕਰਕੇ 21 ਵਿਅਕਤੀ ਜ਼ਖ਼ਮੀ

Published:

Rate this post

ਬੇਲੇਮ/ਪੰਜਾਬ ਪੋਸਟ
ਆਲਮੀ ਪੱਧਰ ‘ਤੇ ਓਸ ਵੇਲੇ ਇੱਕ ਵੱਡੀ ਘਟਨਾ ਵਾਪਰੀ ਜਦੋਂ ਬ੍ਰਾਜ਼ੀਲ ਦੇ ਬੇਲੇਮ ਵਿਚ ਚੱਲ ਰਹੀ ਯੂਐਨ ਕੋਪ-20 ਕਲਾਈਮੇਟ ਸਿਖਰ ਵਾਰਤਾ ਵਾਲੇ ਮੁੱਖ ਵੈਨੇਊ ਵਿਚ ਅੱਗ ਲੱਗਣ ਨਾਲ ਘੱਟੋ ਘੱਟ 21 ਵਿਅਕਤੀ ਜ਼ਖ਼ਮੀ ਹੋ ਗਏ ਜਦੋਂਕਿ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ। ਅੱਗ ਸਥਾਨਕ ਸਮੇਂ ਮੁਤਾਬਕ ਵੀਰਵਾਰ ਦੁਪਹਿਰੇ 2 ਵਜੇ ਦੇ ਕਰੀਬ ‘ਬਲੂ ਜ਼ੋਨ’ ਵਿਚ ਲੱਗੀ, ਜਿੱਥੇ ਮੁੱਖ ਪਲੈਨਰੀ ਹਾਲ ਸਣੇ ਸਾਰੀਆਂ ਬੈਠਕਾਂ, ਗੱਲਬਾਤ, ਕੰਟਰੀ ਪੈਵਿਲੀਅਨ, ਮੀਡੀਆ ਸੈਂਟਰ ਤੇ ਸਾਰੇ ਹਾਈ ਪ੍ਰੋਫਾਈਲ ਪਤਵੰਤਿਆਂ ਦੇ ਦਫ਼ਤਰ ਸਨ। ਜਿਵੇਂ ਹੀ ਅੱਗ ਲੱਗਣ ਦੀ ਖ਼ਬਰ ਫੈਲੀ, ਲੋਕ ਸੁਰੱਖਿਆ ਲਈ ਸਾਰੇ ਐਗਜ਼ਿਟ ਗੇਟਾਂ ਤੋਂ ਬਾਹਰ ਭੱਜ ਗਏ। ਅਧਿਕਾਰੀਆਂ ਨੇ ਪੂਰੀ ਸੁਰੱਖਿਆ ਜਾਂਚ ਲਈ ਸਥਾਨ ਨੂੰ ਬੰਦ ਕਰ ਦਿੱਤਾ ਅਤੇ ਕਰੀਬ ਛੇ ਘੰਟਿਆਂ ਮਗਰੋਂ ਰਾਤ 8:40 ਵਜੇ ਕੰਟਰੀ ਪੈਵਿਲੀਅਨਾਂ, ਜਿੱਥੇ ਅੱਗ ਲੱਗੀ ਸੀ, ਨੂੰ ਛੱਡ ਕੇ ਇਸ ਨੂੰ ਮੁੜ ਖੋਲ੍ਹ ਦਿੱਤਾ ਗਿਆ।

Read News Paper

Related articles

spot_img

Recent articles

spot_img