ਰਾਂਚੀ ਤੋਂ ਦਿੱਲੀ ਜਾ ਰਹੀ ਹਵਾਈ ਐਂਬੂਲੈਂਸ ਦੇ ਕਰੈਸ਼ ਹੋਣ ਕਾਰਨ 7 ਲੋਕਾਂ ਦੀ ਮੌਤ

Published:

Rate this post

ਰਾਂਚੀ/ਪੰਜਾਬ ਪੋਸਟ
ਦੇਸ਼ ਅੰਦਰ ਇੱਕ ਹੋਰ ਦੁਖਦਾਈ ਹਵਾਈ ਹਾਦਸੇ ਦੀ ਘਟਨਾ ਵਾਪਰੀ ਹੈ ਜਿਸ ਮੁਤਾਬਕ ਝਾਰਖੰਡ ਦੇ ਚਤਰਾ ਜ਼ਿਲ੍ਹੇ ਵਿੱਚ ਵਾਪਰੇ ਇੱਕ ਭਿਆਨਕ ਹਵਾਈ ਹਾਦਸੇ ਦੌਰਾਨ ਰੈੱਡਬਰਡ ਏਅਰਵੇਜ਼ ਦੀ ਹਵਾਈ ਐਂਬੂਲੈਂਸ (ਬੀਚਕ੍ਰਾਫਟ ਸੀ-90) ਕਰੈਸ਼ ਹੋ ਗਈ, ਜਿਸ ਵਿੱਚ ਸਵਾਰ ਸਾਰੇ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਚਾਲਕ ਦਲ ਦੇ ਮੈਂਬਰ, ਇੱਕ ਮਰੀਜ਼ ਅਤੇ ਉਸ ਦੇ ਪਰਿਵਾਰ ਦੇ ਚਾਰ ਮੈਂਬਰ ਸ਼ਾਮਲ ਹਨ। ਡਿਪਟੀ ਕਮਿਸ਼ਨਰ ਕੀਰਤੀਸ਼੍ਰੀ ਜੀ. ਅਨੁਸਾਰ ਇਹ ਹਾਦਸਾ ਸਿਮਰੀਆ ਬਲਾਕ ਦੇ ਕਸਾਰੀਆ ਇਲਾਕੇ ਵਿੱਚ ਖ਼ਰਾਬ ਮੌਸਮ ਅਤੇ ਭਾਰੀ ਗਰਜ-ਚਮਕ ਕਾਰਨ ਵਾਪਰਿਆ। ਜਹਾਜ਼ ਨੇ ਸ਼ਾਮ 7:11 ਵਜੇ ਰਾਂਚੀ ਤੋਂ ਦਿੱਲੀ ਲਈ ਉਡਾਣ ਭਰੀ ਸੀ ਪਰ ਕੁਝ ਹੀ ਸਮੇਂ ਬਾਅਦ ਇਸ ਦਾ ਸੰਪਰਕ ਕੋਲਕਾਤਾ ਏਅਰ ਟ੍ਰੈਫਿਕ ਕੰਟਰੋਲ ਨਾਲੋਂ ਟੁੱਟ ਗਿਆ। ਸਥਾਨਕ ਐੱਸ.ਪੀ. ਐਸ.ਕੇ ਅਗਰਵਾਲ ਨੇ ਦੱਸਿਆ ਕਿ ਪਹਾੜੀ ਅਤੇ ਦੁਰਗਮ ਇਲਾਕਾ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਭਾਰੀ ਮੁਸ਼ਕਲ ਪੇਸ਼ ਆਈ। ਹਾਦਸੇ ਵਾਲੀ ਥਾਂ ਤੋਂ ਮ੍ਰਿਤਕ ਦੇਹਾਂ ਨੂੰ ਬਰਾਮਦ ਕਰ ਲਿਆ ਗਿਆ ਹੈ।

Read News Paper

Related articles

spot_img

Recent articles

spot_img