ਤਹਿਰਾਨ/ਪੰਜਾਬ ਪੋਸਟ
ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਇੱਕ ਬਹੁਤ ਹੀ ਖ਼ਤਰਨਾਕ ਪੜਾਅ ‘ਤੇ ਪਹੁੰਚ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਸਭ ਤੋਂ ਉੱਚੇ ਪੁਲ ਨੂੰ ਮਿਜ਼ਾਈਲ ਹਮਲੇ ਨਾਲ ਤਬਾਹ ਕਰਨ ਦਾ ਐਲਾਨ ਕੀਤਾ ਹੈ। ਇਹ ਹਮਲਾ ਈਰਾਨ ਦੇ ਅਲਬੋਰਜ਼ ਸੂਬੇ ਵਿੱਚ ਕਰਜ ਸ਼ਹਿਰ ਦੇ ਕੋਲ ਸਥਿਤ ਬੀ-ਵਨ ਨਾਮਕ ਪੁਲ ‘ਤੇ ਕੀਤਾ ਗਿਆ। ਈਰਾਨੀ ਮੀਡੀਆ ਅਨੁਸਾਰ ਇਸ ਹਮਲੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ ਅਤੇ 95 ਲੋਕ ਜ਼ਖ਼ਮੀ ਹੋਏ ਹਨ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਲੋਕ ਉੱਥੇ ਕੁਦਰਤ ਦਿਵਸ ਦਾ ਤਿਉਹਾਰ ਮਨਾਉਣ ਲਈ ਇਕੱਠੇ ਹੋਏ ਸਨ। ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ‘ਤੇ ਇਸ ਤਬਾਹੀ ਦੀ ਵੀਡੀਓ ਸਾਂਝੀ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਨੇ ਜਲਦੀ ਸਮਝੌਤਾ ਨਾ ਕੀਤਾ ਤਾਂ ਅਗਲਾ ਨਿਸ਼ਾਨਾ ਉੱਥੋਂ ਦੇ ਬਿਜਲੀ ਘਰ ਅਤੇ ਹੋਰ ਮਹੱਤਵਪੂਰਨ ਪੁਲ ਹੋਣਗੇ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਈਰਾਨ ਨੂੰ ਪੱਥਰ ਯੁੱਗ ਵਿੱਚ ਵਾਪਸ ਭੇਜ ਦੇਣਗੇ। ਦੂਜੇ ਪਾਸੇ ਈਰਾਨ ਨੇ ਇਸ ਹਮਲੇ ਨੂੰ ਮਨੁੱਖਤਾ ਵਿਰੁੱਧ ਅਪਰਾਧ ਦੱਸਿਆ ਹੈ ਅਤੇ ਅਮਰੀਕਾ ਨੂੰ ਬਰਾਬਰ ਦਾ ਜਵਾਬ ਦੇਣ ਦੀ ਧਮਕੀ ਦਿੱਤੀ ਹੈ। ਈਰਾਨ ਵੱਲੋਂ ਹਰਮੁਜ਼ ਦੀ ਖਾੜੀ ਨੂੰ ਬੰਦ ਰੱਖਣ ਕਾਰਨ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਇੱਕ ਸੌ ਬਾਰਾਂ ਡਾਲਰ ਪ੍ਰਤੀ ਬੈਰਲ ਤੋਂ ਵੀ ਉੱਪਰ ਚਲੀ ਗਈ ਹੈ।
ਅਮਰੀਕਾ ਦਾ ਈਰਾਨ ‘ਤੇ ਸਭ ਤੋਂ ਵੱਡਾ ਹਮਲਾ, ਤਬਾਹ ਕੀਤਾ ਸਭ ਤੋਂ ਉੱਚਾ ਪੁਲ
Published:






