ਬਿਹਾਰ ਵਿਧਾਨ ਸਭਾ ਚੋਣਾਂ ‘ਚ ਭਾਜਪਾ ਅਤੇ ਜੇਡੀਯੂ ਦਾ ‘ਕੌਮੀ ਜਮੂਹਰੀ ਗੱਠਜੋੜ’ ਵੱਡੀ ਜਿੱਤ ਵੱਲ

Published:

Rate this post

ਪਟਨਾ/ਪੰਜਾਬ ਪੋਸਟ
ਬਿਹਾਰ ਵਿਧਾਨ ਸਭਾ ਚੋਣਾਂ ‘ਚ ਭਾਜਪਾ ਅਤੇ ਜੇਡੀਯੂ ਵਾਲਾ ਕੌਮੀ ਜਮੂਹਰੀ ਗੱਠਜੋੜ ਵੱਡੀ ਜਿੱਤ ਵੱਲ ਵਧ ਰਿਹਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇਡੀਯੂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। 243 ਸੀਟਾਂ ਦੇ ਸ਼ੁਰੂਆਤੀ ਰੁਝਾਨਾਂ ਵਿਚ ਐੱਨਡੀਏ 193, ਮਹਾਂਗੱਠਬੰਧਨ 46 ਅਤੇ ਹੋਰ ਉਮੀਦਵਾਰ 5 ਸੀਟਾਂ ’ਤੇ ਅੱਗੇ ਹਨ। ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲਬਧ ਜਾਣਕਾਰੀ ਮੁਤਾਬਕ ਐੱਨਡੀਏ ਦੀ ਅਹਿਮ ਭਾਈਵਾਲ ਭਾਜਪਾ ਸਭ ਤੋਂ ਵਧੇਰੇ 84 ਸੀਟਾਂ ’ਤੇ ਅੱਗੇ ਹੈ। ਮਹਾਂਗੱਠਜੋੜ ਦੀ ਗੱਲ ਕਰੀਏ ਤਾਂ ਰਾਸ਼ਟਰੀ ਜਨਤਾ ਦਲ ਨੇ 33 ਸੀਟਾਂ ’ਤੇ ਬੜਤ ਬਣਾਈ ਹੋਈ ਹੈ। ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) 21, ਕਾਂਗਰਸ 7, ਸੀਪੀਆਈ ਐੱਮਐੱਲ 5, ਹਿੰਦੂਸਤਾਨ ਅਵਾਮ ਮੋਰਚਾ (ਐੱਸ) 4, ਏਆਈਐੱਮਆਈਐੱਮ 2, ਰਾਸ਼ਟਰੀ ਲੋਕ ਮੋਰਚਾ, ਸੀਪੀਆਈ ਐੱਮ ਤੇ ਬਸਪਾ ਇੱਕ ਇੱਕ ਸੀਟ ’ਤੇ ਅੱਗੇ ਹੈ।

Read News Paper

Related articles

spot_img

Recent articles

spot_img