ਕੈਨੇਡਾ ਦੇ ਕੈਲਗਰੀ ਵਿਖੇ ਇੱਕ ਪੰਜਾਬੀ ਜੋੜੇ ਦੀ ਭੇਤ ਭਰੇ ਹਾਲਾਤ ‘ਚ ਮੌਤ ਦੀ ਸਨਸਨੀਖੇਜ਼ ਘਟਨਾ

Published:

Rate this post

ਕੈਲਗਰੀ/ਪੰਜਾਬ ਪੋਸਟ
ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਰੈੱਡਸਟੋਨ ਖੇਤਰ ਅੰਦਰਲੇ ਇੱਕ ਘਰ ਵਿਚ ਪੰਜਾਬੀ ਮੂਲ ਦੇ ਪਤੀ-ਪਤਨੀ ਦੀ ਮੌਤ ਹੋਣ ਦੀ ਖਬਰ ਹੈ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਆਪਸ ਵਿਚ ਲੜਾਈ ਹੋਈ ਅਤੇ ਇਨ੍ਹਾਂ ਨੇ ਇਕ ਦੂਜੇ ’ਤੇ ਹਮਲਾ ਕਰ ਦਿੱਤਾ ਕਿਉਂਕਿ ਇਸ ਤੋਂ ਪਹਿਲਾਂ ਪੁਲੀਸ ਅਧਿਕਾਰੀਆਂ ਨੂੰ ਸਵੇਰੇ 12:41 ਵਜੇ ਦੇ ਕਰੀਬ ਇਸ ਘਰ ਵਿਚ ਸ਼ੋਰ ਸ਼ਰਾਬੇ ਦੀ ਰਿਪੋਰਟ ਮਿਲੀ ਸੀ। ਪੁਲੀਸ ਅਧਿਕਾਰੀ ਅਨੁਸਾਰ ਜਦੋਂ ਉਹ ਰੈੱਡਸਟੋਨ ਪਾਰਕ ਦੇ ਨੇੜੇ ਇੱਕ ਘਰ ਵਿਚ ਪਹੁੰਚੇ ਤਾਂ ਦੋ ਜਣਿਆਂ ’ਤੇ ਤੇਜ਼ ਹਥਿਆਰਾਂ ਦੇ ਨਿਸ਼ਾਨ ਮਿਲੇ। ਇਸ ਦੌਰਾਨ ਇੱਕ ਜਣੇ ਦੀ ਮੌਤ ਹੋ ਗਈ ਜਦਕਿ ਦੂਜੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਹਸਪਤਾਲ ਵਿੱਚ ਉਸ ਦੀ ਵੀ ਮੌਤ ਹੋਣ ਬਾਰੇ ਪਤਾ ਲੱਗਿਆ। ਕੈਲਗਰੀ ਪੁਲੀਸ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਮਾਮਲੇ ਦੀ ਹੋਮੀਸਾਈਡ ਯੂਨਿਟ ਜਾਂਚ ਕਰ ਰਹੀ ਹੈ। ਇਨ੍ਹਾਂ ਦੋਵਾਂ ਦੇ ਪੋਸਟਮਾਰਟਮ ਵੀਰਵਾਰ ਨੂੰ ਕਰਵਾਏ ਜਾਣਗੇ ਤੇ ਉਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ ਅਤੇ ਜਾਂਚ ਮੁਕੰਮਲ ਕਰਨ ਤੋਂ ਬਾਅਦ ਅਗਲੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

Read News Paper

Related articles

spot_img

Recent articles

spot_img