ਕੈਨੇਡਾ ਦੇ ਸਰੀ ਵਿਖੇ ਨਾਮੀ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ

Published:

Rate this post

ਸਰੀ/ਪੰਜਾਬ ਪੋਸਟ

ਕੈਨੇਡਾ ਦੇ ਸਰੀ ਨੇੜਲੇ ਪੰਜਾਬੀ ਵਸੋਂ ਵਾਲੇ ਸ਼ਹਿਰ ਐਬਸਫੋਰਡ ਦੇ ਰਿੱਜਵਿਊ ਡਰਾਈਵ ਖੇਤਰ ਵਿਚ ਰਹਿੰਦੇ ਪੰਜਾਬੀ ਕਾਰੋਬਾਰੀ ਦਾ ਉਨਾਂ ਦੇ ਘਰ ਮੂਹਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕੱਪੜਾ ਰੀਸਾਈਕਲ ਦੇ ਵੱਡੇ ਕਾਰੋਬਾਰੀ ਦੀ ਪਛਾਣ ਦਰਸ਼ਨ ਸਿੰਘ ਸਾਹਸੀ (68) ਵਜੋਂ ਕੀਤੀ ਗਈ ਹੈ ਜਿਨਾਂ ਦਾ ਕਾਰੋਬਾਰ ਭਾਰਤ ਦੇ ਕਈ ਸ਼ਹਿਰਾਂ ਤੱਕ ਫੈਲਿਆ ਹੋਇਆ ਹੈ। ਇਸ ਮੰਦਭਾਗੀ ਘਟਨਾ ਮੌਕੇ ਦਰਸ਼ਨ ਸਿੰਘ ਸਾਹਸੀ ਮੈਪਲ ਰਿੱਜ ਸ਼ਹਿਰ ਵਿਚਲੇ ਆਪਣੇ ਕਾਰੋਬਾਰੀ ਦਫਤਰ ਜਾਣ ਲਈ ਕਾਰ ਵਿੱਚ ਬੈਠਣ ਹੀ ਲੱਗੇ ਸਨ। ਪੁਲੀਸ ਵੱਲੋ ਕਾਰੋਬਾਰੀ ਦੀ ਹੱਤਿਆ ਨੂੰ ਫਿਰੌਤੀ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਖੁੱਲ੍ਹੇ ਸੁਭਾਅ ਦੇ ਮਾਲਕ ਦਰਸ਼ਨ ਸਿੰਘ ਸਮਾਜ ਸੇਵਾ ਅਤੇ ਦਾਨ ਕਰਨ ਲਈ ਵੀ ਜਾਣੇ ਜਾਂਦੇ ਸਨ। ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਸਮੇਂ ਉਨਾਂ ਨੂੰ ਫਿਰੌਤੀ ਦੀਆਂ ਕਾਲਾਂ ਆਉਂਦੀਆਂ ਰਹੀਆਂ ਸਨ ਅਤੇ ਇਸੇ ਕਰਕੇ ਪੁਲੀਸ ਵੱਲੋਂ ਇਸ ਕੇਸ ਨੂੰ ਫਿਰੌਤੀ ਮਾਮਲੇ ਵਜੋਂ ਵੀ ਪੜਤਾਲਿਆ ਜਾ ਰਿਹਾ ਹੈ।

Read News Paper

Related articles

spot_img

Recent articles

spot_img