ਅਮਰੀਕੀ ਆਰਥਿਕ ਕੌਂਸਲ ਦੇ ਡਾਇਰੈਕਟਰ ਕੇਵਿਨ ਹੈਸੈੱਟ ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਆਸਵੰਦ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਭਾਰਤ ਅਤੇ ਅਮਰੀਕਾ ਵਿਚਕਾਰ ਸੰਭਾਵੀ ਵਪਾਰ ਸਮਝੌਤੇ ਬਾਰੇ ਟਰੰਪ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਇਹ ‘ਜਲਦੀ ਹੀ ਹੋ ਸਕਦਾ ਹੈ’। ਅਮਰੀਕਾ ਦੇ ਰਾਸ਼ਟਰੀ ਆਰਥਿਕ ਕੌਂਸਲ ਦੇ ਡਾਇਰੈਕਟਰ, ਕੇਵਿਨ ਹੈਸੈੱਟ ਨੇ ਇੱਕ ਇੰਟਰਵਿਊ ਵਿੱਚ ਕਿਹਾ, “ ਹਾਂ, ਅਸੀਂ ਸਮਝੌਤਾ ਦੇ ਬਹੁਤ ਨੇੜੇ ਹਾਂ। ਮੈਂ ਰਾਜਦੂਤ ਨਾਲ ਗੱਲ ਕੀਤੀ ਹੈ ਸਾਡੀਆਂ ਮੁਲਾਕਾਤਾਂ ਹੋਈਆਂ ਹਨ’ ਹਾਲਾਂਕਿ ਨਾਲ ਹੀ ਹੈਸੈੱਟ ਨੇ ਇਹ ਵੀ ਮੰਨਿਆ ਹੈ ਕਿ ਭਾਰਤ ਦੇ ਰੂਸ ਨਾਲ ਸਬੰਧਾਂ ਕਾਰਨ ਇਹ ਗੁੰਝਲਦਾਰ ਸਥਿਤੀ ਹੈ। ਇਸ ਬਾਰੇ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਜਦੋਂ ਇਹ ਸਮਝੌਤਾ ਨਿਰਪੱਖ, ਬਰਾਬਰ ਅਤੇ ਸੰਤੁਲਿਤ ਹੋਵੇਗਾ। ਗੋਇਲ ਨੇ ਇਹ ਵੀ ਕਿਹਾ ਹੋਇਆ ਹੈ ਕਿ ਭਾਰਤ ਸਮਝੌਤੇ ਵਿੱਚ ਕਿਸਾਨਾਂ ਅਤੇ ਮਛੇਰਿਆਂ ਦੇ ਹਿੱਤਾਂ ਦੀ ਵੀ ਰਾਖੀ ਕਰੇਗਾ। ਜ਼ਿਕਰਯੋਗ ਹੈ ਭਾਰਤ ਅਤੇ ਅਮਰੀਕਾ ਮਾਰਚ ਤੋਂ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ਲਈ ਗੱਲਬਾਤ ਕਰ ਰਹੇ ਹਨ ਅਤੇ ਹੁਣ ਤੱਕ ਦੋਵਾਂ ਧਿਰਾਂ ਵਿਚਕਾਰ ਛੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ।

Read News Paper

Related articles

spot_img

Recent articles

spot_img