ਭਾਰਤ ਦੇ ਚੋਣ ਪ੍ਰਬੰਧ ਲਈ ਫੰਡ ਬੰਦ ਕਰਨ ਦੇ ਮੁੱਦੇ ਉੱਤੇ ਬੋਲੇ ਡੋਨਾਲਡ ਟਰੰਪ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਅਮਰੀਕੀ ਸਰਕਾਰ ਦੇ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੈਂਸੀ (ਡੀਓਜੀਈ) ਵਲੋਂ ‘ਭਾਰਤ ਵਿੱਚ ਚੋਣ ਪ੍ਰਬੰਧ’ ਲਈ ਮੰਜ਼ੂਰ 21 ਮਿਲੀਅਨ ਡਾਲਰ ਦੇ ਫ਼ੰਡ ਰੱਦ ਕਰਨ ਦੇ ਫ਼ੈਸਲੇ ਬਾਅਦ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਨੂੰ ਅਪਣੀ ਵਧਦੀ ਆਰਥਵਿਵਸਥਾ ਅਤੇ ਉੱਚ ਟੈਕਸ ਦਰਾਂ ਦੇ ਸਮੇਂ ਵਿੱਚ ਅਜਿਹੀ ਆਰਥਕ ਸਹਾਇਤਾ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਆਪਣੇ ਸਨਮਾਨ ਨੂੰ ਮੁੜ ਉਜਾਗਰ ਵੀ ਕੀਤਾ ਜਦਕਿ ਨਾਲ ਹੀ ਟਰੰਪ ਨੇ ਦੇਸ਼ ਵਿਚ ਚੋਣ ਪਹਿਲਕਦਮੀਆਂ ਨੂੰ ਫ਼ੰਡ ਦੇਣ ਦੇ ਵਿਚਾਰ ਦੀ ਆਲੋਚਨਾ ਵੀ ਕੀਤੀ। ਜ਼ਿਕਰਯੋਗ ਹੈ ਕਿ ਇਸ ਫ਼ੰਡਿੰਗ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਮੰਜ਼ੂਰੀ ਦਿਤੀ ਸੀ, ਜਿਸ ਦਾ ਉਦੇਸ਼ ਭਾਰਤ ਵਿਚ ਚੋਣ ਪ੍ਰਕਿਰਿਆ ਨੂੰ ਬਿਹਤਰ ਅਤੇ ਪ੍ਰਭਾਵਸ਼ਾਲੀ ਬਣਾਉਣਾ ਸੀ।

Read News Paper

Related articles

spot_img

Recent articles

spot_img