ਡੋਨਾਲਡ ਟਰੰਪ ਵੱਲੋਂ ਵੋਲੋਦੀਮੀਰ ਜ਼ੇਲੈਂਸਕੀ ਅਤੇ ਵਲਾਦੀਮੀਰ ਪੁਤਿਨ ਨਾਲ ਗੱਲਬਾਤ

Published:

Rate this post

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਇੱਕ ਹੋਰ ਜੰਗ ਨੂੰ ਰੋਕਣ ਬਾਰੇ ਚਰਚਾ ਕਰਨ ਹਿੱਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਵਾਈਟ ਹਾਊਸ ਵਿੱਚ ਲੰਮੀ ਅਤੇ ਤਫਸੀਲੀ ਮੁਲਾਕਾਤ ਕੀਤੀ ਹੈ। ਇਸ ਉਪਰੰਤ ਟਰੰਪ ਨੇ ਕੀਵ ਅਤੇ ਮਾਸਕੋ ਨੂੰ ਸਥਿਤੀ ਬਰਕਰਾਰ ਰੱਖਣ ਅਤੇ ਭਿਆਨਕ ਜੰਗ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦੇ ਦੁਬਾਰਾ ਅਹੁਦਾ ਸੰਭਾਲਣ ਤੋਂ ਬਾਅਦ ਦੇ ਇਨਾਂ ਪਹਿਲੇ ਨੌਂ ਮਹੀਨਿਆਂ ਵਿੱਚ ਰੂਸ-ਯੂਕਰੇਨ ਦੀ ਲਗਾਤਾਰ ਚੱਲਦੀ ਜੰਗ ਨੂੰ ਲੈ ਕੇ ਉਨ੍ਹਾਂ ਦੀ ਨਿਰਾਸ਼ਾ ਕਾਫੀ ਵਾਰ ਸਾਹਮਣੇ ਆਈ ਹੈ। ਜ਼ੇਲੈਂਸਕੀ ਅਤੇ ਉਨ੍ਹਾਂ ਦੀ ਟੀਮ ਨਾਲ ਦੋ ਘੰਟਿਆਂ ਤੋਂ ਵੱਧ ਗੱਲਬਾਤ ਦੀ ਮੇਜ਼ਬਾਨੀ ਕਰਨ ਤੋਂ ਥੋੜ੍ਹੀ ਦੇਰ ਬਾਅਦ ‘ਟਰੂਥ ਸੋਸ਼ਲ’ ‘ਤੇ ਪਾਈ ਇੱਕ ਪੋਸਟ ਵਿੱਚ ਡੋਨਾਲਡ ਟਰੰਪ ਨੇ ਕਿਹਾ, ‘ਕਾਫ਼ੀ ਖੂਨ ਵਹਾਇਆ ਜਾ ਚੁੱਕਾ, ਉਨ੍ਹਾਂ ਨੂੰ ਉਥੇ ਹੀ ਰੁਕ ਜਾਣਾ ਚਾਹੀਦਾ ਹੈ ਜਿੱਥੇ ਉਹ ਇਸ ਸਮੇਂ ਖੜ੍ਹੇ ਹਨ। ਦੋਵੇਂ ਜਿੱਤ ਦਾ ਦਾਅਵਾ ਕਰਨ ਪਰ ਇਸ ਬਾਰੇ ਇਤਿਹਾਸ ਨੂੰ ਫੈਸਲਾ ਕਰਨ ਦਿਓ’! ਇਸ ਗੱਲਬਾਤ ਉਪਰੰਤ ਫਲੋਰੀਡਾ ਪਹੁੰਚਣ ਤੋਂ ਤੁਰੰਤ ਬਾਅਦ, ਟਰੰਪ ਨੇ ਦੋਵਾਂ ਧਿਰਾਂ ਨੂੰ ‘ਤੁਰੰਤ ਜੰਗ ਬੰਦ ਕਰਨ’ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ, ਡੋਨਾਲਡ ਟਰੰਪ ਨੇ ਯੂਕਰੇਨ ਜੰਗ ਖਤਮ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਦੇ ਹੋਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੂਜੀ ਮੁਲਾਕਾਤ ਦਾ ਐਲਾਨ ਕੀਤਾ ਹੈ। ਟਰੰਪ ਨੇ ਵੀਰਵਾਰ ਨੂੰ ਪੂਤਿਨ ਨਾਲ ਆਪਣੀ ਫ਼ੋਨ ਗੱਲਬਾਤ ਤੋਂ ਤੁਰੰਤ ਬਾਅਦ ਮੁਲਾਕਾਤ ਦਾ ਐਲਾਨ ਕੀਤਾ ਸੀ। ਇਸ ਸੰਭਾਵੀ ਮੀਟਿੰਗ ਦੀ ਤਰੀਕ ਅਜੇ ਤੈਅ ਨਹੀਂ ਕੀਤੀ ਗਈ ਹੈ, ਪਰ ਟਰੰਪ ਨੇ ਕਿਹਾ ਕਿ ਇਹ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਵਿੱਚ ਹੋਵੇਗੀ ਅਤੇ ਕਰੀਬ ਦੋ ਹਫ਼ਤਿਆਂ ਵਿੱਚ ਹੋ ਸਕਦੀ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਮੇਰਾ ਮੰਨਣਾ ਹੈ ਕਿ ਅੱਜ ਸਾਡੀ ਟੈਲੀਫੋਨ ਗੱਲਬਾਤ ਦੌਰਾਨ ਮਹੱਤਵਪੂਰਨ ਪ੍ਰਗਤੀ ਹੋਈ ਹੈ’। ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਆਪਣੀ ਟੈਲੀਫੋਨ ਗੱਲਬਾਤ ਨੂੰ ‘ਬਹੁਤ ਲਾਭਕਾਰੀ’ ਦੱਸਿਆ ਹੈ। ਇਸ ਗੱਲਬਾਤ ਦੌਰਾਨ, ਰਾਸ਼ਟਰਪਤੀ ਪੁਤਿਨ ਨੇ ਮੱਧ ਪੂਰਬ ਵਿੱਚ ਸ਼ਾਂਤੀ ਦੀ ਪ੍ਰਾਪਤੀ ਲਈ ਅਮਰੀਕਾ ਅਤੇ ਰਾਸ਼ਟਰਪਤੀ ਟਰੰਪ ਨੂੰ ਵਧਾਈ ਦਿੱਤੀ। ਪੁਤਿਨ ਨੇ ਕਿਹਾ ਕਿ ਇਸ ਸ਼ਾਂਤੀ ਦਾ ਸੁਪਨਾ ਸਦੀਆਂ ਤੋਂ ਦੇਖਿਆ ਜਾ ਰਿਹਾ ਸੀ। ਟਰੰਪ ਦਾ ਮੰਨਣਾ ਹੈ ਕਿ ਮੱਧ ਪੂਰਬ ਦੀ ਇਹ ‘ਸਫਲਤਾ’ ਰੂਸ-ਯੂਕਰੇਨ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਵਿੱਚ ਵੀ ਸਹਾਇਤਾ ਕਰੇਗੀ।
ਦੁਹਾਂ ਨੇਤਾਵਾਂ ਨੇ ਇੱਕ ਮਹੱਤਵਪੂਰਨ ਸਮਝੌਤਾ ਵੀ ਕੀਤਾ ਹੈ ਕਿ ਅਗਲੇ ਹਫਤੇ ਉਨ੍ਹਾਂ ਦੇ ਉੱਚ ਪੱਧਰੀ ਸਲਾਹਕਾਰਾਂ ਦੀ ਇੱਕ ਮੀਟਿੰਗ ਹੋਵੇਗੀ। ਇਸ ਸ਼ੁਰੂਆਤੀ ਮੀਟਿੰਗਾਂ ਦੀ ਅਗਵਾਈ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਕਈ ਹੋਰ ਨਾਮਜ਼ਦ ਵਿਅਕਤੀਆਂ ਦੇ ਨਾਲ ਮਿਲ ਕੇ ਕਰਨਗੇ।

Read News Paper

Related articles

spot_img

Recent articles

spot_img