ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਪ੍ਰੈਲ ਵਿੱਚ ਬੀਜਿੰਗ ਜਾਣ ਦੀ ਯੋਜਨਾ ਬਣਾ ਰਹੇ ਹਨ, ਜਿੱਥੇ ਉਹ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਰਿਪੋਰਟ ਅਨੁਸਾਰ, ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਇਹ ਉਨ੍ਹਾਂ ਦੀ ਪਹਿਲੀ ਚੀਨ ਯਾਤਰਾ ਹੋਵੇਗੀ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਟਰੰਪ ਨੇ ਖੁਦ ਇਸ ਦੀ ਪੁਸ਼ਟੀ ਕਰਦਿਆਂ ਕਿਹਾ, “ਮੈਂ ਅਪਰੈਲ ਵਿੱਚ ਚੀਨ ਜਾ ਰਿਹਾ ਹਾਂ ਅਤੇ ਸ਼ੀ ਜਿਨਪਿੰਗ ਸਾਲ ਦੇ ਅੰਤ ਤੱਕ ਇੱਥੇ ਆਉਣਗੇ।” ਦਰਅਸਲ ਦੋਵਾਂ ਆਗੂਆਅ ਵਿਚਾਲੇ 4 ਫਰਵਰੀ ਨੂੰ 90 ਮਿੰਟ ਤੱਕ ਫੋਨ ‘ਤੇ ਗੱਲਬਾਤ ਹੋਈ। ਟਰੰਪ ਮੁਤਾਬਕ ਇਹ ਗੱਲਬਾਤ ਮੁੱਖ ਤੌਰ ‘ਤੇ ਵਪਾਰ ‘ਤੇ ਕੇਂਦਰਿਤ ਸੀ। ਟਰੰਪ ਨੇ ‘ਟਰੂਥ ਸੋਸ਼ਲ’ ‘ਤੇ ਲਿਖਿਆ ਕਿ ਰਾਸ਼ਟਰਪਤੀ ਸ਼ੀ ਨੇ ਉਨ੍ਹਾਂ ਨੂੰ ਅਤੇ ਫਰਸਟ ਲੇਡੀ ਨੂੰ ਚੀਨ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਦੋ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੇ ਆਗੂਆਂ ਵਿਚਾਲੇ ਚੰਗੇ ਸਬੰਧ ਹੋਣਾ ਬਹੁਤ ਜ਼ਰੂਰੀ ਹੈ।
ਡੋਨਾਲਡ ਟਰੰਪ ਵੱਲੋਂ ਆਉਂਦੇ ਅਪ੍ਰੈਲ ਮਹੀਨੇ ਚੀਨ ਦੇ ਦੌਰੇ ਦੀ ਯੋਜਨਾ

Published:






