ਡੋਨਾਲਡ ਟਰੰਪ ਅਤੇ ਸ਼ੀ ਜਿਨਪਿੰਗ ਦਰਮਿਆਨ ਤਾਈਵਾਨ ਦੇ ਮਸਲੇ ‘ਤੇ ਹੋਈ ਗੱਲਬਾਤ

Published:

Rate this post

ਬੀਜਿੰਗ/ਪੰਜਾਬ ਪੋਸਟ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨਾਂ ਦੇ ਚੀਨੀ ਹਮਰੁਤਬਾ, ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਾਜ਼ਾ ਗੱਲਬਾਤ ਦੇ ਦੌਰ ਤਹਿਤ ਵਪਾਰ, ਤਾਇਵਾਨ ਅਤੇ ਯੂਕਰੇਨ ਬਾਰੇ ਫੋਨ ’ਤੇ ਗੱਲਬਾਤ ਕੀਤੀ ਹੈ। ਇਹ ਜਾਣਕਾਰੀ ਵਾਈਟ ਹਾਊਸ ਅਤੇ ਚੀਨੀ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ। ਇਸ ਗੱਲਬਾਤ ਵਿੱਚ ਚੀਨ ਦੀ ਤਰਫੋਂ ਟਰੰਪ ਨੂੰ ਦੱਸਿਆ ਗਿਆ ਹੈ ਕਿ ਤਾਇਵਾਨ ਵਲੋਂ ਚੀਨੀ ਖੇਤਰਾਂ ਵਿਚ ਦਖਲ ਦਿੱਤਾ ਗਿਆ ਹੈ। ਦੂਜੇ ਪਾਸੇ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਦੋਵਾਂ ਆਗੂਆਂ ਦਰਮਿਆਨ ਗੱਲਬਾਤ ਹੋਣ ਦੀ ਪੁਸ਼ਟੀ ਕੀਤੀ ਪਰ ਇਸ ਸਬੰਧੀ ਵੇਰਵੇ ਨਹੀਂ ਦਿੱਤੇ ਹਨ। ਇਸ ਤੋਂ ਪਹਿਲਾਂ ਜਾਪਾਨੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜੇਕਰ ਚੀਨ ਤਾਇਵਾਨ ਵਿਰੁੱਧ ਕਾਰਵਾਈ ਕਰਦਾ ਹੈ ਤਾਂ ਜਾਪਾਨ ਦੀ ਫੌਜ ਇਸ ਮਾਮਲੇ ਵਿਚ ਦਖਲ ਦੇਵੇਗੀ।

Read News Paper

Related articles

spot_img

Recent articles

spot_img