ਡੋਨਾਲਡ ਟਰੰਪ ਨੇ ਟੈਰਿਫ ਕਰਕੇ ਅਮਰੀਕੀ ਅਰਥਚਾਰੇ ਦੇ ਸੁਧਰਨ ਦਾ ਕੀਤਾ ਦਾਅਵਾ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਟੈਰਿਫ ਨੀਤੀ ਦਾ ਬਚਾਅ ਕਰਦੇ ਹੋਏ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ‘ਮੂਰਖ’ ਕਰਾਰ ਦਿੱਤਾ ਹੈ। ਅਮਰੀਕੀ ਸਦਰ ਨੇ ਦਾਅਵਾ ਕੀਤਾ ਕਿ ਟੈਰਿਫ ਨੇ ਅਮਰੀਕਾ ਨੂੰ ‘ਵਿਸ਼ਵ ਦਾ ਸਭ ਤੋਂ ਅਮੀਰ, ਸਭ ਤੋਂ ਸਤਿਕਾਰਤ ਦੇਸ਼ ਬਣਾ ਦਿੱਤਾ ਹੈ, ਜਿੱਥੇ ਲਗਪਗ ਕੋਈ ਮਹਿੰਗਾਈ ਨਹੀਂ ਹੈ।’ ਟਰੰਪ ਨੇ ਕਿਹਾ ਕਿ ਟੈਰਿਫ ਮਾਲੀਏ ’ਚੋਂ ‘ਘੱਟੋ-ਘੱਟ 2,000 ਡਾਲਰ ਪ੍ਰਤੀ ਵਿਅਕਤੀ (ਉੱਚ-ਆਮਦਨ ਵਾਲੇ ਲੋਕਾਂ ਨੂੰ ਛੱਡ ਕੇ!) ਦਾ ਲਾਭ ਹਰ ਕਿਸੇ ਨੂੰ ਦਿੱਤਾ ਜਾਵੇਗਾ।’ ਟਰੰਪ ਨੇ ਟਰੁੱਥ ਸੋਸ਼ਲ ’ਤੇ ਇਕ ਪੋਸਟ ਵਿਚ ਲਿਖਿਆ, ‘‘ਜੋ ਲੋਕ ਟੈਰਿਫ ਦੇ ਖਿਲਾਫ਼ ਹਨ, ਉਹ ਮੂਰਖ ਹਨ!’’ ਟਰੰਪ ਨੇ ਪੋਸਟ ਵਿਚ ਅੱਗੇ ਦਾਅਵਾ ਕੀਤਾ ਕਿ ਅਮਰੀਕਾ ‘ਦੁਨੀਆ ਦਾ ਸਭ ਤੋਂ ਅਮੀਰ, ਸਭ ਤੋਂ ਸਤਿਕਾਰਤ ਦੇਸ਼ ਬਣ ਗਿਆ ਹੈ, ਲਗਪਗ ਕੋਈ ਮਹਿੰਗਾਈ ਨਹੀਂ ਹੈ, ਅਤੇ ਇੱਕ ਰਿਕਾਰਡ ਸਟਾਕ ਮਾਰਕੀਟ ਕੀਮਤ 4 ਲੱਖ ਹੁਣ ਤੱਕ ਸਭ ਤੋਂ ਵੱਧ ਹੈ।’ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਅਮਰੀਕਾ ਟੈਰਿਫ ਤੋਂ ‘ਖਰਬਾਂ ਡਾਲਰ ਲੈ ਰਿਹਾ ਹੈ ਅਤੇ ਜਲਦੀ ਹੀ ਆਪਣੇ ਵੱਡੇ ਕਰਜ਼ੇ 37 ਟ੍ਰਿਲੀਅਨ ਡਾਲਰ ਦਾ ਭੁਗਤਾਨ ਕਰਨਾ ਸ਼ੁਰੂ ਕਰ ਦੇਵੇਗਾ’।

Read News Paper

Related articles

spot_img

Recent articles

spot_img