ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਡੋਨਾਲਡ ਟਰੰਪ ਵੱਲੋਂ ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਬਣਾਈ ਯੋਜਨਾ ਦੇ ਖਰੜੇ ਮੁਤਾਬਕ ਰੂਸ ਨੂੰ ਜ਼ਮੀਨ ਦਿੱਤੀ ਜਾਵੇਗੀ ਤੇ ਕੀਵ ਦੀ ਫੌਜ ਦੇ ਆਕਾਰ ਨੂੰ ਘੱਟ ਕੀਤਾ ਜਾਵੇਗਾ। ਇਹ ਤਜਵੀਜ਼, ਜੋ ਵਾਸ਼ਿੰਗਟਨ ਤੇ ਮਾਸਕੋ ਦਰਮਿਆਨ ਗੱਲਬਾਤ ’ਚੋਂ ਨਿਕਲੀ ਸੀ, ਰੂਸ ਲਈ ਕਾਫੀ ਫਾਇਦੇਮੰਦ ਲੱਗ ਰਹੀ ਸੀ। ਰੂਸ ਨੇ ਕਰੀਬ ਚਾਰ ਸਾਲ ਪਹਿਲਾਂ ਆਪਣੇ ਗੁਆਂਢੀ ’ਤੇ ਹਮਲਾ ਕਰਕੇ ਜੰਗ ਸ਼ੁਰੂ ਕੀਤੀ ਸੀ। ਉਧਰ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਲਈ ਇਹ ਮੁਸ਼ਕਲ ਹੋਵੇਗਾ ਕਿਉਂਕਿ ਉਹ ਟਰੰਪ ਵੱਲੋਂ ਇਲਾਕਿਆਂ ਵਿਚ ਛੋਟ ਦੀ ਪਹਿਲਾਂ ਕੀਤੀ ਮੰਗ ਦਾ ਵਿਰੋਧ ਕਰ ਚੁੱਕੇ ਹਨ। ਅਜਿਹੀ ਪੇਸ਼ਕਦਮੀ ਮਾਸਕੋ ਲਈ ਇੱਕ ਅਹਿਮ ਜਿੱਤ ਹੋਵੇਗੀ, ਜੋ ਨਾਟੋ ਨੂੰ ਇੱਕ ਖ਼ਤਰੇ ਵਜੋਂ ਦੇਖਦਾ ਹੈ। ਪੂਤਿਨ ਨੂੰ ਉਹ ਜ਼ਮੀਨ ਵੀ ਮਿਲੇਗੀ ਜੋ ਉਹ ਜੰਗ ਦੇ ਮੈਦਾਨ ਵਿੱਚ ਜਿੱਤਣ ਵਿੱਚ ਅਸਮਰੱਥ ਰਹੇ ਹਨ। ਇਸ ਖਰੜੇ ਤਹਿਤ ਮਾਸਕੋ ਸਾਰੇ ਪੂਰਬੀ ਡੋਨਬਾਸ ਖੇਤਰ ਨੂੰ ਆਪਣੇ ਕੋਲ ਰੱਖੇਗਾ, ਹਾਲਾਂਕਿ ਕਰੀਬ 14 ਫੀਸਦ ਖੇਤਰ ਅਜੇ ਵੀ ਯੂਕਰੇਨੀ ਹੱਥਾਂ ਵਿੱਚ ਹੈ।
ਡੋਨਾਲਡ ਟਰੰਪ ਵੱਲੋਂ ਯੂਕਰੇਨ ਜੰਗ ਰੋਕਣ ਲਈ ਖਰੜਾ ਉਲੀਕਿਆ ਗਿਆ

Published:






