ਰੋਮ/ਪੰਜਾਬ ਪੋਸਟ
ਡੋਨਾਲਡ ਟਰੰਪ ਜੂਨੀਅਰ ’ਤੇ ਵੇਨਿਸ ਝੀਲ ਵਿਚ ਸ਼ਿਕਾਰ ਕਰਦੇ ਸਮੇਂ ਇਕ ਸੁਰੱਖਿਅਤ ਸ਼੍ਰੇਣੀ ਵਾਲੀ ਬੱਤਖ ਨੂੰ ਮਾਰਨ ਦਾ ਦੋਸ਼ ਲਗਾਇਆ ਗਿਆ ਹੈ। ਇਟਲੀ ਦੇ ਵੇਨੇਟੋ ਦੀ ਇਕ ਖੇਤਰੀ ਕੌਂਸਲਰ, ਐਂਡਰੀਆ ਜ਼ਾਨੋਨੀ ਨੇ ਕਿਹਾ ਕਿ ਉੱਤਰੀ ਇਟਲੀ ਵਿਚ ਇਕ ਸ਼ਿਕਾਰ ਯਾਤਰਾ ਦੀ ਵੀਡੀਓ ਵਿਚ ਟਰੰਪ ਜੂਨੀਅਰ ਨੂੰ ਇਕ ਦੁਰਲੱਭ ਰਡੀ ਸ਼ੈਲਡਕ (ਟਡੋਰਨਾ ਫੇਰੂਗਿਨੀਆ) ਦੀ ਲਾਸ਼ ਨਾਲ ਦਿਖਾਇਆ ਗਿਆ ਹੈ। ਉਨਾਂ ਨੇ ਕਿਹਾ, ‘‘ਇਹ ਪ੍ਰਜਾਤੀ ਯੂਰਪ ਭਰ ਵਿਚ ਯੂਰਪੀਅਨ ਯੂਨੀਅਨ ਬਰਡਜ਼ ਡਾਇਰੈਕਟਿਵ ਦੁਆਰਾ ਅਤੇ ਨਿਸ਼ਚਿਤ ਤੌਰ ’ਤੇ ਇਤਾਲਵੀ ਕਾਨੂੰਨ ਦੁਆਰਾ ਸੁਰੱਖਿਅਤ ਹੈ…ਜੋ ਇਸ ਨੂੰ ਮਾਰਨ ਅਤੇ ਰੱਖਣ ਨੂੰ ਅਪਰਾਧਕ ਤੌਰ ’ਤੇ ਸਜ਼ਾਯੋਗ ਬਣਾਉਂਦੀ ਹੈ।’’ ਉਨ੍ਹਾਂ ਫ਼ੇਸਮਬੁੱਕ ’ਤੇ ਇਕ ਪੋਸਟ ’ਚ ਕਿਹਾ, ‘‘ਵੇਨੇਟੋ ਅਤੇ ਇਟਲੀ ਅਮਰੀਕਾ ਦੀ ਜਾਇਦਾਦ ਨਹੀਂ।’’







