ਇਜ਼ਰਾਈਲੀ ਫੌਜਾਂ ਨੇ ਗਾਜ਼ਾ ਵਿੱਚ ਰਾਹਤ ਉਡੀਕਦੇ ਸੈਂਕੜੇ ਲੋਕਾਂ ’ਤੇ ਗੋਲੀਬਾਰੀ ਕੀਤੀ, ਘੱਟੋ-ਘੱਟ 25 ਲੋਕ ਮਾਰੇ ਗਏ

Published:

Rate this post

ਗਾਜ਼ਾ/ਪੰਜਾਬ ਪੋਸਟ

ਇਰਾਨ ਨਾਲ ਜੰਗਬੰਦੀ ਦੀ ਗੱਲ ਦਰਮਿਆਨ ਇਜ਼ਰਾਈਲੀ ਫੌਜਾਂ ਅਤੇ ਡਰੋਨਾਂ ਨੇ ਅੱਜ ਕੇਂਦਰੀ ਗਾਜ਼ਾ ਵਿੱਚ ਸਹਾਇਤਾ ਟਰੱਕਾਂ ਦੀ ਉਡੀਕ ਕਰ ਰਹੇ ਸੈਂਕੜੇ ਲੋਕਾਂ ’ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਘੱਟੋ-ਘੱਟ 25 ਲੋਕ ਮਾਰੇ ਗਏ ਹਨ। ਫਲਸਤੀਨੀ ਚਸ਼ਮਦੀਦਾਂ ਅਤੇ ਹਸਪਤਾਲਾਂ ਨੇ ਇਹ ਜਾਣਕਾਰੀ ਦਿੱਤੀ। ਇਜ਼ਰਾਈਲੀ ਫੌਜ ਨੇ ਅਜੇ ਤੱਕ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਨੁਸੀਰਤ ਸ਼ਰਨਾਰਥੀ ਕੈਂਪ ਵਿੱਚ ਸਥਿਤ ਅਵਦਾ ਹਸਪਤਾਲ ਨੇ ਕਿਹਾ ਕਿ ਫ਼ਲਸਤੀਨੀ ਵਾਦੀ ਗਾਜ਼ਾ ਦੇ ਦੱਖਣ ਵਿੱਚ ਸਲਾਹ ਅਲ-ਦੀਨ ਸੜਕ ’ਤੇ ਟਰੱਕਾਂ ਦੀ ਉਡੀਕ ਕਰ ਰਹੇ ਸਨ। ਹਮਲੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਇਸ ਹਸਪਤਾਲ ਲਿਆਂਦਾ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਇਜ਼ਰਾਈਲੀ ਫੌਜ ਨੇ ਉਦੋਂ ਗੋਲੀਬਾਰੀ ਕੀਤੀ ਜਦੋਂ ਲੋਕ ਟਰੱਕਾਂ ਵੱਲ ਵਧ ਰਹੇ ਸਨ। ਇੱਕ ਚਸ਼ਮਦੀਦ ਗਵਾਹ ਅਹਿਮਦ ਹਲਵਾ ਨੇ ਕਿਹਾ ਕਿ ਟੈਂਕਾਂ ਅਤੇ ਡਰੋਨਾਂ ਨੇ ਲੋਕਾਂ ’ਤੇ ਗੋਲੀਆਂ ਚਲਾਈਆਂ।

Read News Paper

Related articles

spot_img

Recent articles

spot_img