ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਾਈਡਨ ਨੂੰ ਹੋਇਆ ਪ੍ਰੋਸਟੇਟ ਕੈਂਸਰ

Published:

Rate this post

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ਨੂੰ ਪ੍ਰੋਸਟੇਟ ਕੈਂਸਰ ਹੋਣ ਦੀ ਪੁਸ਼ਟੀ ਹੋਈ ਹੈ, ਜੋ ਹੁਣ ਉਨਾਂ ਦੀਆਂ ਹੱਡੀਆਂ ਤੱਕ ਫੈਲ ਗਿਆ ਦੱਸਿਆ ਜਾਂਦਾ ਹੈ। ਉਨ੍ਹਾਂ ਦੀ ਤਰਜਮਾਨ ਕੈਲੀ ਸਕਲੀ ਨੇ ਇੱਕ ਅਧਿਕਾਰਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ। 82 ਸਾਲਾ ਬਿਡੇਨ ਨੂੰ ਪਿਛਲੇ ਹਫ਼ਤੇ ਪਿਸ਼ਾਬ ਦੀ ਸਮੱਸਿਆ ਸੀ, ਜਿਸ ਤੋਂ ਬਾਅਦ ਜਾਂਚ ਦੌਰਾਨ ਇਸ ਘਾਤਕ ਬਿਮਾਰੀ ਦਾ ਪਤਾ ਲੱਗਿਆ। ਇਸ ਹਫ਼ਤੇ ਦੇ ਸ਼ੁਰੂ ਵਿੱਚ ਡਾਕਟਰਾਂ ਨੂੰ ਬਾਈਡਨ ਦੀ ਆਮ ਸਰੀਰਕ ਜਾਂਚ ਦੌਰਾਨ ਪ੍ਰੋਸਟੇਟ ਵਿੱਚ ਇੱਕ ਛੋਟੀ ਜਿਹੀ ਗੰਢ ਮਿਲੀ, ਜਿਸ ਕਾਰਨ ਹੋਰ ਜਾਂਚ ਸ਼ੁਰੂ ਹੋਈ। ਇਸ ਉਪਰੰਤ ਡਾਕਟਰਾਂ ਨੇ ਪ੍ਰੋਸਟੇਟ ਕੈਂਸਰ ਦੀ ਪੁਸ਼ਟੀ ਕਰ ਦਿੱਤੀ ਸੀ, ਜਿਸਦੇ ਸੈੱਲ ਪਹਿਲਾਂ ਹੀ ਉਨ੍ਹਾਂ ਦੀਆਂ ਹੱਡੀਆਂ ਵਿੱਚ ਫੈਲ ਚੁੱਕੇ ਸਨ।

ਜੋਅ ਬਾਈਡਨ ਦੀ ਬੀਮਾਰੀ ਦਾ ਪਤਾ ਲੱਗਣ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਇਸ ਦੇ ਨਾਲ ਹੀ, ਸਾਬਕਾ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਬਾਈਡਨ ਲਈ ਦੁਆ ਕੀਤੀ ਹੈ।

Read News Paper

Related articles

spot_img

Recent articles

spot_img